Jerry Lewis, comedian, dies at 91 - A One
Entertainment

Jerry Lewis, comedian, dies at 91

ਪੂਰੀ ਦੁਨੀਆ ਨੂੰ ਆਪਣੀਆਂ ਗੱਲਾਂ ਨਾਲ ਹਸਾਉਣ ਵਾਲੇ ਕਾਮੇਡੀਅਨ ਤੇ ਅਭਿਨੇਤਾ ਜੈਰੀ ਲੁਇਸ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤੀ ਹੈ।91 ਸਾਲ ਦੀ ਉਮਰ `ਚ ਜੈਰੀ ਦਾ ਲਾਂਸ ਵੇਗਸ ਸਥਿਤ ਉਸ ਦੇ ਘਰ `ਚ ਹੀ ਉਸ ਦਾ ਦਿਹਾਂਤ ਹੋਇਆ।ਜੈਰੀ ਦਾ ਜਨਮ 16 ਮਾਰਚ 1926 ਨੂੰ ਹੋਇਆ ਸੀ।ਉਨ੍ਹਾਂ ਨੇ `ਦਿ ਨਟੀ ਪ੍ਰੋਫੇਸਰ` ਤੇ `ਦਿ ਬੇਲੀ ਬੁਆਏ` ਸਮੇਤ ਕਈ ਫਿਲਮਾਂ `ਚ ਕੰਮ ਕੀਤਾ ਹੈ।ਡੀਨ ਮਾਰਟਿਨ ਨਾਲ ਉਨ੍ਹਾਂ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਸੀ।ਆਪਣੇ ਕੰਮ ਲਈ ਜੈਰੀ ਨੂੰ ਕਈ ਐਵਾਰਡਜ਼ ਤੇ ਨਾਮੀਨੇਸ਼ਨਜ਼ ਵੀ ਮਿਲੇ ਹਨ।ਹਾਲੀਵੁੱਡ ਵਾਕ ਆਫ ਫੇਮ `ਚ ਵੀ ਜੈਰੀ ਦੇ ਨਾਂ ਦੋ ਸਟਾਰ ਹਨ।ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਜੈਰੀ ਲੁਇਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ,“ਉਹ ਕਾਫੀ ਸ਼ਾਨਦਾਰ ਸਨ। ਕਈ ਚਿਹਰਿਆਂ `ਤੇ ਉਨ੍ਹਾਂ ਨੇ ਮੁਸਕਾਨ ਬਿਖੇਰੀ ਹੈ।“

Most Popular

To Top