Heavy Rains In Himachal - A One
Latest News

Heavy Rains In Himachal

ਹਿਮਾਚਲ `ਚ ਭਾਰੀ ਬਾਰਿਸ਼ ਆਪਣਾ ਕਹਿਰ ਬਰਸਾ ਰਹੀ ਹੈ।ਰਾਜਧਾਨੀ ਸ਼ਿਮਲਾ ਸਮੇਤ ਸੂਬੇ ਭਰ `ਚ ਅਗਲੇ 24 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 22 ਅਗਸਤ ਤੱਕ ਸੂਬੇ ਦੇ ਕੁਝ ਖੇਤਰਾਂ `ਚ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ।ਸੂਤਰਾਂ ਦੇ ਮੁਤਾਬਕ ਸ਼ਨੀਵਾਰ ਨੂੰ ਸੂਬੇ `ਚ ਕਈ ਸਥਾਨਾਂ `ਤੇ ਭਾਰੀ ਮਾਤਰਾ `ਚ ਬਾਰਿਸ਼ ਹੋਈ।ਸ਼ੁੱਕਰਵਾਰ ਦੀ ਰਾਤ ਤੋਂ ਲਗਾਤਾਰ ਭਾਰੀ ਬਾਰਿਸ਼ ਦਾ ਕ੍ਰਮ ਸ਼ਨੀਵਾਰ ਦੁਪਹਿਰ ਤੱਕ ਚਲਦਾ ਰਿਹਾ। ਸ਼ਿਮਲਾ `ਚ ਪਿੱਛਲੇ 24 ਘੰਟਿਆਂ ਦੇ ਦੌਰਾਨ ਹੋਈ ਬਾਰਿਸ਼ ਦੇ ਕਾਰਨ 48 ਲੱਖ ਦਾ ਨੁਕਸਾਨ ਹੋਇਆ ਹੈ।ਕਈ ਸੜਕਾਂ `ਤੇ ਰਸਤੇ ਬੰਦ ਹਨ। ਇਸ ਤੋਂ ਇਲਾਵਾ ਰਾਸ਼ਟਰੀ ਮਾਰਗ `ਤੇ ਵੀ ਕਈ ਸਥਾਨਾਂ `ਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਆਉਂਦੀਆਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸ ਦੌਰਾਨ ਸਿਰਮੌਰ `ਚ ਭਾਰੀ ਬਾਰਿਸ਼ ਦੇ ਕਾਰਨ 13 ਸੰਪਰਕ ਰਸਤੇ ਜ਼ਮੀਨ ਖਿਸਕਣ ਦੇ ਕਾਰਨ ਬੰਦ ਹਨ।ਰਾਜਗੜ੍ਹ ਦੇ ਹਲੋਨੀ ਪੁਲ ਸ਼ਲਾਨਾ ਮਾਰਗ `ਤੇ ਕੇਰਟੂ ਦੇ ਕੋਲ ਬਾਰਿਸ਼ ਦੇ ਕਾਰਨ ਸੜਕ `ਚ ਡੰਗਾ ਧਸਣ ਕਾਰਨ ਟਰੱਕ ਹਾਦਸਾਗ੍ਰਸਤ ਹੋ ਗਿਆ ਹੈ।ਇਸ ਹਾਦਸੇ ਦੇ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਦੋ ਗੰਭੀਰ ਰੂਪ `ਚ ਜ਼ਖਮੀ ਹੋ ਗਏ ਹਨ।ਇਸ ਤਰ੍ਹਾਂ ਦੀ ਸਥਿਤੀ ਸੂਬੇ ਦੇ ਹੋਰ ਜ਼ਿਲਿਆਂ `ਚ ਵੀ ਬਣੀ ਹੋਈ ਹੈ।

Most Popular

To Top