Kapil Sharma reacts to rumours of tiff with Navjot Singh Sidhu - A One
Entertainment

Kapil Sharma reacts to rumours of tiff with Navjot Singh Sidhu

ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕਪਿਲ ਸ਼ਰਮਾ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ `ਚ ਬਣੇ ਹੋਏ ਹਨ।ਹਾਲ ਹੀ `ਚ ਕਪਿਲ ਸ਼ਰਮਾ, ਨਵਜੋਤ ਸਿੰਘ ਸਿੱਧੂ ਨਾਲ ਹੋਈ ਅਣਬਣ ਨੂੰ ਲੈ ਕੇ ਚਰਚਾ `ਚ ਹਨ।ਅਸਲ `ਚ ਕੁਝ ਦਿਨ ਪਹਿਲਾਂ ਖਬਰਾਂ ਸਨ ਕਿ ਸਿੱਧੂ ਦੀ ਖਰਾਬ ਸਿਹਤ ਦੇ ਚਲਦਿਆਂ ਕਪਿਲ ਨੇ ਸ਼ੋਅ `ਚ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਬੁਲਾਇਆ ਹੈ,ਜਿਸ ਦੇ ਕਾਰਨ ਸਿੱਧੂ ਕਪਿਲ ਤੋਂ ਨਾਰਾਜ਼ ਹੋ ਗਏ ਸਨ। ਖਬਰਾਂ ਮੁਤਾਬਕ ਹਾਲ ਹੀ `ਚ ਇਕ ਇੰਟਰਵਿਊ `ਚ ਕਪਿਲ ਸ਼ਰਮਾ ਨੇ ਕਿਹਾ, `ਮੈਂ ਸਿੱਧੂ ਜੀ ਨੂੰ ਸ਼ੋਅ `ਚੋਂ ਰਿਪਲੇਸ ਕਰਨ ਬਾਰੇ ਸੋਚ ਵੀ ਨਹੀਂ ਸਕਦਾ।ਮੈਂ ਜਦੋਂ ਵੀ ਸ਼ੂਟਿੰਗ ਬਾਰੇ ਸੋਚਦਾ ਹਾਂ ਤਾਂ ਹਮੇਸ਼ਾ ਸਿੱਧੂ ਜੀ ਲਈ ਪਲਾਨ ਕਰਦਾ ਹਾਂ ਕਿਉਂਕਿ ਉਹ ਮੇਰੇ ਲਈ ਲੱਕੀ ਹਨ।`ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਪਣੀ ਖਰਾਬ ਸਿਹਤ ਕਾਰਨ ਸਿੱਧੂ ਸ਼ੋਅ ਦੀ ਸ਼ੂਟਿੰਗ `ਚ ਸ਼ਾਮਲ ਨਹੀਂ ਹੋਏ ਸਨ ਤੇ ਇਸ ਲਈ ਕਪਿਲ ਨੇ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਸ਼ੋਅ `ਚ ਆਉਣ ਦਾ ਸੱਦਾ ਦਿੱਤਾ ਸੀ।ਇਸ ਗੱਲ ਤੋਂ ਸਿੱਧੂ ਨਾਰਾਜ਼ ਸਨ।ਇਸ `ਤੇ ਸਿੱਧੂ ਨੇ ਕਪਿਲ ਨੂੰ ਚਿਤਾਵਨੀ ਵੀ ਦਿੱਤੀ ਸੀ,`ਸਿਰਫ ਮੈਂ ਹੋਰ ਕੋਈ ਨਹੀਂ।ਹਾਲਾਂਕਿ ਕਪਿਲ ਨੇ ਸਿੱਧੂ ਦੀ ਇਸ ਚਿਤਾਵਨੀ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਸੀ।

Most Popular

To Top