Sunil Shetty Reached In Harmandir Sahib at Amritsar - A One
Entertainment

Sunil Shetty Reached In Harmandir Sahib at Amritsar

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਹਾਲ ਹੀ `ਚ ਆਪਣੇ ਜਨਮਦਿਨ ਦੇ ਖਾਸ ਮੌਕੇ `ਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ।ਇਸ ਬਾਰੇ ਗੱਲਬਾਤ ਕਰਦੇ ਹੋਏ ਸੁਨੀਲ ਸ਼ੈੱਟੀ ਕਾਫੀ ਭਾਵੁਕ ਹੋ ਗਏ ਸਨ।ਉਨ੍ਹਾਂ ਨੇ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੱਲ ਕਰਦੇ ਹੋਏ ਕਿਹਾ,`ਸ੍ਰੀ ਹਰਿਮੰਦਰ ਸਾਹਿਬ ਆ ਕੇ ਇਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੁੰਦੀ ਹੈ।ਉਥੇ ਪੁੱਜੇ ਲੋਕਾਂ ਦੇ ਚਿਹਰਿਆਂ `ਤੇ ਵੱਖਰਾ ਹੀ ਨੂਰ ਹੁੰਦਾ ਹੈ।ਮੈਂ ਜਦੋਂ ਦਰਬਾਰ ਸਾਹਿਬ ਆ ਕੇ ਬੈਠਦਾਂ ਹਾਂ ਤਾਂ ਮੇਰੇ ਅੰਦਰ ਵੱਖਰੀ ਸ਼ਕਤੀ ਆ ਜਾਂਦੀ ਹੈ।ਮੈਂ ਆਪਣੇ 4 ਜਨਮਦਿਨ ਦਰਬਾਰ ਸਾਹਿਬ `ਚ ਹੀ ਆ ਕੇ ਮਨਾਏ ਹਨ।ਇਥੇ ਲੱਖਾਂ ਦੀ ਗਿਣਤੀ `ਚ ਲੋਕ ਆਉਂਦੇ ਹਨ ਤੇ ਲੋਕਾਂ `ਚ ਕੋਈ ਭੇਦਭਾਵ ਨਹੀਂ ਹੈ।ਉਹ ਸਾਰੇ ਇਕੱਠੇ ਬੈਠ ਕੇ ਲੰਗਰ ਛਕਦੇ ਹਨ।

Most Popular

To Top