Pakistani students singing Indian national anthem Jana Gana Mana - A One
Latest News

Pakistani students singing Indian national anthem Jana Gana Mana

ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਦੁਆਰਾ ਇਕ-ਦੂਜੇ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦੇਣ `ਤੇ ਛਿੜੇ ਝਗੜੇ ਵਿਚ ਪਾਕਿਸਤਾਨ ਦੇ ਕੁਝ ਵਿਦਿਆਰਥੀਆਂ ਦੁਆਰਾ ਭਾਰਤ ਨੂੰ ਖੂਬਸੂਰਤ ਤੋਹਫਾ ਦਿੱਤਾ ਗਿਆ ਹੈ। ਪਾਕਿਸਤਾਨ ਵਿਚ ਲਾਹੌਰ ਦੇ ਕ੍ਰਿਸ਼ਚੀਅਨ ਯੂਨੀਵਰਸਿਟੀ ਵਿਚ ਪੜ੍ਹਦੇ ਕੁਝ ਵਿਦਿਆਰਥੀਆਂ ਨੇ ਭਾਰਤ ਦਾ ਰਾਸ਼ਟਰੀ ਗੀਤ `ਜਨ ਗਣ ਮਨ` ਗਾਉਂਦੇ ਹੋਏ ਵੀਡੀਓ ਬਣਾਇਆ ਹੈ। ਸੋਸ਼ਲ ਮੀਡੀਆ `ਤੇ ਇਹ ਵੀਡੀਓ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਜਿੱਥੇ ਦੇਸ਼ ਵਿਚ ਰਾਸ਼ਟਰ ਗਾਨ ਅਤੇ ਰਾਸ਼ਟਰੀ ਗੀਤ `ਤੇ ਆਏ ਦਿਨ ਬਹਿਸ ਅਤੇ ਝਗੜੇ ਹੋ ਰਹੇ ਹਨ, ਉੱਥੇ ਪਾਕਿਸਤਾਨੀ ਵਿਦਿਆਰਥੀਆਂ ਦੀ ਇਹ ਪਹਿਲ ਸ਼ਲਾਘਾਯੋਗ ਹੈ।ਇਸ ਤੋਂ ਪਹਿਲਾਂ ਗਾਇਕ ਮੀਕਾ ਅਤੇ ਵਿਜੈ ਸੋਫੀ ਚੌਧਰੀ ਦੁਆਰਾ ਪਾਕਿਸਤਾਨ ਨੂੰ ਉਨ੍ਹਾਂ ਦੇ ਆਜ਼ਾਦੀ ਦਿਹਾੜੇ `ਤੇ ਵਧਾਈ ਦਿੱਤੇ ਜਾਣ ਕਾਰਨ ਸੋਸ਼ਲ ਮੀਡੀਆ `ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਹਾਲਾਂਕਿ ਇਸ ਮਗਰੋਂ ਸ਼ਾਹਿਦ ਅਫਰੀਦੀ ਨੇ ਵੀ ਭਾਰਤ ਨੂੰ 15 ਅਗਸਤ ਦੀ ਵਧਾਈ ਦਿੰਦੇ ਹੋਏ ਦੋਹਾਂ ਦੇਸ਼ਾਂ ਦੇ ਰਿਸ਼ਤੇ ਠੀਕ ਹੋਣ ਦੀ ਗੱਲ ਕਹੀ ਸੀ।

Most Popular

To Top