No report of Indian casualty in Spain terror attack: Sushma Swaraj - A One
Latest News

No report of Indian casualty in Spain terror attack: Sushma Swaraj

ਵੀਰਵਾਰ ਨੂੰ ਬਾਰਸਿਲੋਨਾ ਵਿਚ ਹੋਏ ਅੱਤਵਾਦੀ ਹਮਲੇ `ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਸਪੇਨ ਵਿਚ ਸਥਿਤ ਭਾਰਤੀ ਦੂਤਘਰ ਨਾਲ ਲਗਾਤਾਰ ਸੰਪਰਕ ਵਿਚ ਹਾਂ ਅਤੇ ਅਜੇ ਤੱਕ ਕਿਸੇ ਵੀ ਭਾਰਤੀ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।ਇਸ ਦੇ ਨਾਲ ਹੀ ਸਪੇਨ ਵਿਚ ਸਥਿਤ ਭਾਰਤੀ ਦੂਤਘਰ ਨੇ ਇਕ ਸੰਕਟਕਾਲੀਨ ਨੰਬਰ ਵੀ ਜ਼ਾਰੀ ਕੀਤਾ ਹੈ, ਜਿਸ `ਤੇ ਕੋਈ ਵੀ ਭਾਰਤੀ ਸੰਕਟਕਾਲੀਨ ਸਥਿਤੀ ਵਿਚ ਸੰਪਰਕ ਕਰ ਸਕਦਾ ਹੈ ।ਪੁਲਸ ਮੁਤਾਬਕ ਬਾਰਸਿਲੋਨਾ ਹਮਲੇ ਵਿਚ ਸ਼ਾਮਲ 4 ਸ਼ੱਕੀਆਂ ਨੂੰ ਮਾਰ ਦਿੱਤਾ ਗਿਆ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਸ਼ੱਕੀ ਆਪਣੇ ਨਾਲ ਬੰਬ ਬੈਲਟ ਲੈ ਕੇ ਚੱਲ ਰਹੇ ਸਨ।ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਵੀਰਵਾਰ ਨੂੰ ਬਾਰਸਿਲੋਨਾ ਦੀ ਸੱਭ ਤੋਂ ਭੀੜ ਵਾਲੀ ਸੜਕ ਉੱਤੇ ਰਾਹਗੀਰਾਂ ਅਤੇ ਸੈਲਾਨੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਵੈਨ ਨਾਲ ਲੋਕਾਂ ਨੂੰ ਕੁਚਲ ਦਿੱਤਾ।ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।

Most Popular

To Top