Priyanka Chopra Trolled By Fans On Independence Day - A One
Entertainment

Priyanka Chopra Trolled By Fans On Independence Day

ਆਜ਼ਾਦੀ ਦਿਹਾੜੇ ਦੇ ਮੌਕੇ `ਤੇ ਹਰ ਬਾਲੀਵੁੱਡ ਹਸਤੀ ਨੇ ਆਪਣੇ ਫੈਂਸ ਨੂੰ ਸੋਸ਼ਲ ਮੀਡੀਆ `ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ `ਚੋਂ ਇਕ ਪ੍ਰਿਯੰਕਾ ਚੋਪੜਾ ਵੀ ਸੀ। ਪ੍ਰਿਯੰਕਾ ਨੇ ਤਿਰੰਗੇ ਦੇ ਦੁਪੱਟੇ ਨੂੰ ਗਲੇ `ਚ ਲਪੇਟ ਕੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਫੈਂਸ ਨੂੰ ਵਿਸ਼ ਕੀਤਾ ਪਰ ਪ੍ਰਿਯੰਕਾ ਦੇ ਇਹ ਤਸਵੀਰ ਸਾਂਝੀ ਕਰਦੇ ਹੀ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ।ਲੋਕਾਂ ਨੇ ਤਸਵੀਰ `ਤੇ ਡਿਸਰਿਸਪੈਕਟਫੁੱਲ` ਤੇ `ਇਲੀਗਲ` ਵਰਗੇ ਕਮੈਂਟ ਕਰ ਦਿੱਤੇ। ਅਸਲ `ਚ ਇਕ ਇਕ ਘੀਢ ਸੀ।ਇਸ `ਚ ਉਹ ਗਲੇ `ਚ ਤਿਰੰਗੇ ਦਾ ਦੁੱਪਟਾ ਪਾ ਕੇ ਲਹਿਰਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਈਟ ਟਾਪ ਅਤੇ ਜੀਂਸ ਪਾਈ ਹੋਈ ਸੀ। ਲੋਕਾਂ ਦਾ ਕਹਿਣਾ ਸੀ ਕਿ ਪ੍ਰਿਯੰਕਾ ਨੇ ਤਿਰੰਗੇ ਨੂੰ ਅਸੈਸਰੀਜ਼ ਵਾਂਗ ਵਰਤਿਆ ਹੈ, ਜੋ ਕਿ ਗਲਤ ਹੈ। ਹਰੇਕ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਇਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਤਿਰੰਗੇ ਦਾ ਅਪਮਾਨ ਦੇਖ ਕੇ ਚੰਗਾ ਨਹੀਂ ਲੱਗਾ। ਹੁਣ ਕਦੀ ਭਾਰਤ ਨਾ ਆਇਓ।ਕਈਆਂ ਨੇ ਕਿਹਾ ਕਿ `ਇਸ ਨੂੰ ਭਾਰਤ `ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ`।

Most Popular

To Top