Car Import Case : HC Directs Sushmita Sen To Appear In Court - A One
Latest News

Car Import Case : HC Directs Sushmita Sen To Appear In Court

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਵਿਦੇਸ਼ ਤੋਂ ਲਗਜ਼ਰੀ ਕਾਰ ਮੰਗਵਾਉਣੀ ਥੋੜ੍ਹੀ ਮਹਿੰਗੀ ਪੈ ਗਈ ਹੈ। ਅਸਲ `ਚ ਅਦਾਕਾਰਾ ਨੂੰ ਵਿਦੇਸ਼ੀ ਵਿਉਪਾਰ ਨੀਤੀ ਨਿਯਮਾਂ ਦੇ ਉਲੰਘਣ ਮਾਮਲੇ `ਚ ਅਦਾਲਤ `ਚ ਪੇਸ਼ ਹੋਣ ਨੂੰ ਕਿਹਾ ਹੈ।ਆਰਥਿਕ ਅਪਰਾਧ ਅਦਾਲਤ ਵਲੋਂ ਸੁਸ਼ਮਿਤਾ ਖਿਲਾਫ ਜਾਰੀ ਗਵਾਹ ਵਾਰੰਟ ਨੂੰ ਚੁਣੌਤੀ ਦੇਣ ਦੀ ਉਸ ਦੀ ਯਾਚਿਕਾ `ਤੇ ਹਾਈਕੋਰਟ ਨੇ ਇਹ ਆਦੇਸ਼ ਦਿੱਤਾ।ਜਸਟਿਨ ਆਰ. ਸੁਰੇਸ਼ ਕੁਮਾਰ ਨੇ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਤੇ ਉਸੇ ਦਿਨ ਅਦਾਕਾਰਾ ਨੂੰ ਹਰਜਾਨਾ ਭਰਨ ਨੂੰ ਕਿਹਾ।ਉਨ੍ਹਾਂ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਕੋਰਟ `ਚ ਪੇਸ਼ ਹੋਣ ਦੇ ਦੌਰਾਨ ਸੁਸ਼ਮਿਤਾ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਅਦਾਕਾਰਾ ਨੂੰ ਅਦਾਲਤ `ਚ ਪੇਸ਼ ਹੋਣ ਦਾ ਹੁਕਮ ਦੇਣ ਤੋਂ ਬਾਅਦ ਜੱਜ ਨੇ ਵਾਰੰਟ ਰੱਦ ਕਰ ਦਿੱਤਾ।ਦੱਸਣਯੋਗ ਹੈ ਕਿ ਮਦਰਾਸ ਹਾਈਕੋਰਟ ਨੇ ਸੁਸ਼ਮਿਤਾ ਨੂੰ 18 ਸਤੰਬਰ ਨੂੰ ਹੇਠਲੀ (ਛੋਟੀ) ਅਦਾਲਤ `ਚ ਪੇਸ਼ ਹੋਣ ਨੂੰ ਕਿਹਾ ਹੈ।

Most Popular

To Top