Bill Gates gives $4.6bn to charity in biggest donation since 2000 - A One
Latest News

Bill Gates gives $4.6bn to charity in biggest donation since 2000

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਅਤੇ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਸਦੀ ਦਾ ਸਭ ਤੋਂ ਵੱਡਾ ਦਾਨ ਕੀਤਾ ਹੈ। ਉਨ੍ਹਾਂ ਨੇ ਤਕਰੀਬਨ 30 ਹਜ਼ਾਰ ਕਰੋੜ ਰੁਪਏ ਦਾ ਦਾਨ ਕੀਤਾ ਹੈ। ਬਿਲ ਗੇਟਸ ਨੇ ਆਪਣੀ ਕੁੱਲ ਜਾਇਦਾਦ ਦੇ 5 ਫੀਸਦੀ ਦੇ ਬਰਾਬਰ ਮਾਈਕਰੋਸਾਫਟ `ਚ ਆਪਣੇ ਸ਼ੇਅਰ ਦਾਨ `ਚ ਦਿੱਤੇ ਹਨ।ਇਹ ਦੁਨੀਆ ਦਾ ਸਭ ਤੋਂ ਵੱਡਾ ਦਾਨ ਹੈ।ਗੇਟਸ ਨੇ ਇਸ ਸਾਲ 6 ਜੂਨ ਨੂੰ ਮਾਈਕਰੋਸਾਫਟ ਦੇ 6 ਕਰੋੜ 40 ਲੱਖ ਸ਼ੇਅਰ ਦਾਨ ਕੀਤੇ ਹਨ, ਜਿਨ੍ਹਾਂ ਦੀ ਕੀਮਤ 4.6 ਅਰਬ ਡਾਲਰ ਯਾਨੀ ਕਰੀਬ 29 ਹਜ਼ਾਰ 571 ਕਰੋੜ ਰੁਪਏ ਹੈ।ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਗੇਟਸ ਨੇ ਇਹ ਦਾਨ ਕਿਸ ਨੂੰ ਦਿੱਤਾ ਹੈ।ਬਿਲ ਗੇਟਸ ਵੱਲੋਂ ਇਸ ਸਾਲ ਕੀਤਾ ਗਿਆ ਦਾਨ ਸਾਲ 2000 ਦੇ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਦਾਨਾਂ `ਚੋਂ ਸਭ ਤੋਂ ਵੱਡਾ ਹੈ। ਹਾਲਾਂਕਿ ਸਾਲ 1999 `ਚ ਉਹ 16 ਅਰਬ ਡਾਲਰ (ਤਕਰੀਬਨ 1 ਲੱਖ ਕਰੋੜ ਰੁਪਏ) ਦੀ ਕੀਮਤ ਦੇ ਸ਼ੇਅਰ ਦਾਨ ਕਰ ਚੁੱਕੇ ਹਨ। ਉਸ ਦੇ ਅਗਲੇ ਸਾਲ ਹੀ ਉਨ੍ਹਾਂ ਨੇ 5.1 ਅਰਬ ਡਾਲਰ ਯਾਨੀ ਤਕਰੀਬਨ 32,780 ਕਰੋੜ ਰੁਪਏ ਦਾਨ `ਚ ਦਿੱਤੇ ਸਨ।ਗੇਟਸ ਫਾਊਂਡੇਸ਼ਨ ਵੱਲੋਂ ਦਾਖਲ ਟੈਕਸ ਰਿਟਰਨ, ਸਾਲਾਨਾ ਰਿਪੋਰਟ ਅਤੇ ਰੈਗੂਲੇਟਰੀ ਫਾਈਲਿੰਗਸ ਦੀ ਸਮੀਖਿਆ ਤੋਂ ਪਤਾ ਚੱਲਦਾ ਹੈ ਕਿ ਬਿਲ ਐਂਡ ਮੈਲਿੰਡਾ ਗੇਟਸ ਸਾਲ 1994 ਤੋਂ ਸ਼ੇਅਰ ਅਤੇ ਨਕਦੀ ਦੇ ਰੂਪ `ਚ 35 ਅਰਬ ਡਾਲਰ (ਤਕਰੀਬਨ 2.24 ਲੱਖ ਕਰੋੜ) ਦਾਨ ਕਰ ਚੁੱਕੇ ਹਨ। ਗੇਟਸ ਨੇ ਅਰਬਪਤੀ ਨਿਵੇਸ਼ਕ ਵਾਰੇਨ ਬਫੇਟ ਦੇ ਨਾਲ `ਗਿਵਿੰਗ ਪਲੇਜ਼` ਦੀ ਸਥਾਪਨਾ ਸਾਲ 2010 `ਚ ਕੀਤੀ ਸੀ। ਉਦੋਂ ਤੋਂ 168 ਦੌਲਤਮੰਦ ਲੋਕ ਉਨ੍ਹਾਂ ਨਾਲ ਜੁੜ ਚੁੱਕੇ ਹਨ ਜਿਨ੍ਹਾਂ ਨੇ ਆਪਣੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਦਾਨ ਕਰਨ ਦਾ ਸੰਕਲਪ ਲਿਆ ਹੈ। `ਬਿਲ ਐਂਡ ਮੈਲਿੰਡਾ ਫਾਊਂਡੇਸ਼ਨ` ਦੀ ਸਥਾਪਨਾ ਗੇਟਸ ਜੋੜੇ ਨੇ ਆਪਣੇ ਨਾਮ `ਤੇ ਕੀਤੀ ਸੀ ਤਾਂ ਕਿ ਉਹ ਪਰਉਪਕਾਰੀ ਕੰਮਾਂ ਨੂੰ ਅੰਜ਼ਾਮ ਦੇ ਸਕਣ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਦਾਨ ਦੇਣ ਦੇ ਬਾਅਦ ਵੀ ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 86.1 ਅਰਬ ਡਾਲਰ ਦੀ ਹੈ।

Most Popular

To Top