Punjab CM Amarinder Singh spends I-Day eve with troops of Sikh Regiment in Gurdaspur - A One
Latest News

Punjab CM Amarinder Singh spends I-Day eve with troops of Sikh Regiment in Gurdaspur

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਰਹੱਦ ਨੇੜੇ ਸਿੱਖ ਰੈਜੀਮੈਂਟ ਦੀਆਂ 3 ਬਟਾਲੀਅਨ ਦੇ ਫੌਜੀਆਂ ਨਾਲ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ `ਤੇ ਰਾਤ ਬਿਤਾਈ ਤੇ ਰੈਜੀਮੈਂਟ ਦੇ ਵੱਡੇ ਖਾਣੇ ਵਿਚ ਸ਼ਾਮਲ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਖੁਦ 3 ਸਿੱਖ ਰੈਜੀਮੈਂਟ ਵਿਚ ਕੰਮ ਕੀਤਾ ਹੋਇਆ ਹੈ।ਜਿਵੇਂ ਹੀ ਰੈਜੀਮੈਂਟ ਦੇ ਫੌਜੀਆਂ ਨੇ ਕੈਪਟਨ ਦੇ ਆਉਣ `ਤੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਤਾਂ ਕੈਪਟਨ ਪੁਰਾਣੀਆਂ ਯਾਦਾਂ ਵਿਚ ਗੁਆਚ ਗਏ।ਜਦੋਂ ਉਹ ਹੋਰ ਫੌਜੀਆਂ ਨਾਲ ਇਕ ਸਰਗਰਮ ਫੌਜੀ ਸਨ।ਕੈਪਟਨ ਦੇ ਫੌਜ ਪ੍ਰਤੀ ਪ੍ਰੇਮ ਨੇ ਉਨ੍ਹਾਂ ਨੂੰ ਵਾਪਸ ਫੌਜੀਆਂ ਕੋਲ ਜਾਣ ਲਈ ਮਜਬੂਰ ਕੀਤਾ। ਉਨ੍ਹਾਂ ਦਾ ਫੌਜ ਪ੍ਰਤੀ ਪ੍ਰੇਮ ਹੀ ਹੈ ਜੋ ਉਨ੍ਹਾਂ ਨੂੰ ਆਪਣੇ ਘਰ ਤੋਂ ਦੂਰ ਜਾ ਕੇ ਫੋਜੀਆਂ ਦੇ ਨਾਲ ਘੁਲਣ-ਮਿਲਣ ਤੇ ਸਮਾਂ ਬਿਤਾਉਣ ਲਈ ਪ੍ਰੇਰਿਤ ਕਰਦਾ ਹੈ।

Most Popular

To Top