Neha Dhupia Meets With an Road Accident in Chandigarh - A One
Entertainment

Neha Dhupia Meets With an Road Accident in Chandigarh

ਆਪਣੇ ਸ਼ੋਅ `ਨੋ ਫਿਲਟਰ ਨੇਹਾ ਦੇ ਸੀਜ਼ਨ-2` ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਚੰਡੀਗੜ੍ਹ ਪਹੁੰਚੀ ਨੇਹਾ ਧੂਪੀਆ ਦਾ ਐਕਸੀਡੈਂਟ ਹੋ ਗਿਆ, ਜਿਸ ਸਮੇਂ ਇਹ ਘਟਨਾ ਵਾਪਰੀ, ਉਦੋਂ ਉਹ ਮੁੰਬਈ ਦੀ ਫਲਾਈਟ ਲੈਣ ਲਈ ਚੰਡੀਗੜ੍ਹ ਏਅਰਪੋਰਟ ਜਾ ਰਹੀ ਸੀ।ਐਕਸੀਡੈਂਟ ਹੋਣ ਕਾਰਨ ਉਥੇ ਭਿਆਨਕ ਜਾਮ ਲੱਗ ਗਿਆ ਅਤੇ ਨੇਹਾ ਲੱਗਭਗ ਅੱਧੇ ਘੰਟੇ ਤੱਕ ਉਥੇ ਫਸੀ ਰਹੀ। ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਉਸ ਨੂੰ ਜਾਂ ਉਸ ਦੀ ਟੀਮ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।ਹਾਲਾਂਕਿ ਇਸ ਕਾਰਨ ਨੇਹਾ ਕਾਫੀ ਸਦਮੇ ਵਿਚ ਰਹੀ। ਉਸ ਨੂੰ ਮੋਢੇ ਵਿਚ ਦਰਦ ਦੀ ਵੀ ਸ਼ਿਕਾਇਤ ਹੈ।ਇਸ ਤੋਂ ਵੀ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਰਹੀ ਕਿ ਦੁਰਘਟਨਾ ਦੌਰਾਨ ਵੀ ਲੋਕ ਮਦਦ ਕਰਨ ਦੀ ਥਾਂ ਉਸ ਦੇ ਨਾਲ ਸੈਲਫੀ ਖਿਚਵਾਉਣ ਅਤੇ ਆਟੋਗ੍ਰਾਫ ਲੈਣ ਵਿਚ ਜੁਟੇ ਰਹੇ। 2016 ਵਿਚ ਨੇਹਾ ਨੇ ਪਾਡਕਾਸਟ `ਤੇ ਇਸ ਸ਼ੋਅ ਦੀ ਸ਼ੁਰੂਆਤ ਕੀਤੀ ਸੀ। ਇਸ ਵਿਚ ਉਹ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਇੰਟਰਵਿਊ ਲੈਂਦੀ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਅਣਕਹੇ ਕਿੱਸੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ।ਸ਼ੋਅ ਨੂੰ ਕਾਫੀ ਹੁੰਗਾਰਾ ਮਿਲਿਆ ਸੀ। ਇਸ ਸਾਲ ਇਸ ਦੇ ਸੀਜ਼ਨ-2 ਦੀ ਸ਼ੁਰੂਆਤ ਹੋ ਗਈ ਹੈ ।

Most Popular

To Top