Dubai Creates 54kg Dangal Cake to Celebrate India’s Indepedence Day - A One
Latest News

Dubai Creates 54kg Dangal Cake to Celebrate India’s Indepedence Day

ਦੁਬਈ ਦੀ ਇਕ ਬੈਕਰੀ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਕੇਕ ਬਣਾਉਣ ਦਾ ਦਾਅਵਾ ਕੀਤਾ ਹੈ।ਬੈਕਰੀ ਦਾ ਦਾਅਵਾ ਹੈ ਕਿ ਖਾਣ ਯੌਗ ਬਣਿਆ ਇਹ ਕੇਕ ਸੰਸਾਰ ਦਾ ਸਭ ਤੋਂ ਮਹਿੰਗਾ ਕੇਕ ਹੈ।ਖਬਰ ਮੁਤਾਬਕ ਜਿਸ ਕੇਕ ਨੂੰ ਸੰਸਾਰ ਦਾ ਸਭ ਤੋਂ ਮਹਿੰਗਾ ਕੇਕ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਸ ਨੂੰ ਬਣਾਉਣ ਵਿਚ ਕਰੀਬ ਇਕ ਮਹੀਨੇ ਦਾ ਸਮਾਂ ਲੱਗਾ ਹੈ ਅਤੇ 1200 ਤੋਂ ਜ਼ਿਆਦਾ ਵਿਅਕਤੀਆਂ ਨੇ ਕੇਕ ਨੂੰ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ।ਕੇਕ ਨੂੰ ਬਣਾਉਣ ਵਿਚ 40 ਹਜ਼ਾਰ ਡਾਲਰ (ਕਰੀਬ 25 ਲੱਖ ਰੁਪਏ) ਦਾ ਖਰਚ ਆਇਆ ਹੈ।ਦਰਅਸਲ ਜਿਸ ਕੇਕ ਨੂੰ ਬਣਾਇਆ ਗਿਆ ਹੈ ਉਸ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ ਦੰਗਲ ਦੀ ਝਲਕ ਦਿਸਦੀ ਹੈ।ਭਾਰਤ ਦੇ 70ਵੇਂ ਅਜ਼ਾਦੀ ਦਿਨ ਨੂੰ ਸਮਰਪਿਤ ਇਸ ਕੇਕ ਵਿਚ ਬਾਲੀਵੁੱਡ ਸੁਪਰਸਟਾਰ ਆਮੀਰ ਖਾਨ ਦੀ ਤਸਵੀਰ ਹੈ।ਦੱਸਣਯੋਗ ਹੈ ਕਿ ਫਿਲਮ ਵਿਚ ਆਮੀਰ ਖਾਨ ਨੇ ਹਰਿਆਣੇ ਦੇ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਦੀ ਭੂਮਿਕਾ ਨਿਭਾਈ ਸੀ।ਬਰਾਡਵੇ ਨਾਮ ਦੀ ਇਸ ਬੈਕਰੀ ਨੇ ਬੁੱਧਵਾਰ (9 ਅਗਸਤ 2017) ਦੰਗਲ ਕੇਕ ਦੇ ਬਾਰੇ ਵਿਚ ਜਾਣਕਾਰੀ ਦਿੱਤੀ।ਖਬਰ ਅਨੁਸਾਰ ਗਾਹਕਾਂ ਨੇ ਕੇਕ ਵਿਚ ਸੋਨੇ ਦਾ ਇਸਤੇਮਾਲ ਕਰਨ ਲਈ ਕਿਹਾ ਸੀ।ਜਿਸ ਨੂੰ ਬਰਾਡਵੇ ਨੇ ਸਵੀਕਾਰ ਕਰ ਲਿਆ।ਇਸ ਕੇਕ ਵਿਚ ਲੱਗੇ ਮੇਡਲ ਵਿਚ ਅਸਲੀ ਸੋਨੇ ਦਾ ਇਸਤੇਮਾਲ ਕੀਤਾ ਗਿਆ ਹੈ।

Most Popular

To Top