Amit Tondon’s Wife Ruby in Dubai Jail - A One
Entertainment

Amit Tondon’s Wife Ruby in Dubai Jail

ਟੀ. ਵੀ. ਅਭਿਨੇਤਾ ਅਮਿਤ ਟੰਡਨ ਤੇ ਉਸ ਦੀ ਪਤਨੀ ਰੂਬੀ ਸਾਹਮਣੇ ਇਕ ਨਵਾਂ ਚੈਲੇਂਜ ਆ ਗਿਆ ਹੈ।ਪਿਛਲੇ ਕੁਝ ਸਮੇਂ ਤੋਂ ਉਸ ਦੇ ਰਿਸ਼ਤੇ ਟੁੱਟਣ ਦੀ ਚਰਚਾ ਤਾਂ ਸੀ ਹੀ ਹੁਣ ਖਬਰ ਆਈ ਹੈ ਕਿ ਰੂਬੀ ਪਿਛਲੇ ਇਕ ਮਹੀਨੇ ਤੋਂ ਦੁਬਈ ਦੀ ਜੇਲ `ਚ ਬੰਦ ਹੈ।ਦੱਸ ਦਈਏ ਕਿ ਰੂਬੀ ਇਕ ਡਰਮੈਟੋਲਿਜਸਟ ਹੈ।ਸਪਾਟ ਬੁਆਏ ਦੀ ਇਕ ਖਬਰ ਮੁਤਾਬਕ ਰੂਬੀ `ਤੇ ਕੁਝ ਸਰਕਾਰੀ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲੱਗਾ ਹੈ ਤੇ ਉਸ ਨੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਸੀ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਬੀ ਦੀ ਬੇਲ ਇਕ ਵਾਰ ਰੱਦ ਵੀ ਹੋ ਚੁੱਕੀ ਹੈ।ਅਮਿਤ ਟੰਡਨ ਪਿਛਲੇ ਕੁਝ ਸਮੇਂ ਤੋਂ ਰੂਬੀ ਦੀ ਮਦਦ ਲਈ ਦੁਬਈ `ਚ ਸੀ।ਦੱਸ ਦਈਏ ਕਿ ਅਮਿਤ ਟੰਡਨ ਸਭ ਤੋਂ ਪਹਿਲਾ `ਇੰਡੀਅਨ ਆਈਡਲ ਸੀਜ਼ਨ 1`ਨਾਲ ਚਰਚਾ `ਚ ਆਇਆ ਸੀ।

Most Popular

To Top