Dokalam Crisis is a Reflection of China’s Expansionist Tendencies - A One
Latest News

Dokalam Crisis is a Reflection of China’s Expansionist Tendencies

ਡੋਕਲਾਮ `ਚ ਭਾਰਤ ਤੇ ਚੀਨ ਦਰਮਿਆਨ ਜਾਰੀ ਤਣਾਅ ਵਿਚਾਲੇ ਭਾਰਤੀ ਸੈਨਾ ਨੇ ਡੋਕਲਾਮ ਦੇ ਆਸ-ਪਾਸ ਦੇ ਪਿੰਡਾਂ ਨੂੰ ਖਾਲੀ ਕਰਵਾਉਣ ਦਾ ਆਦੇਸ਼ ਦਿੱਤਾ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਸੈਨਾ ਨੇ ਸਰਹੱਦ ਦੇ ਨਾਥਨਾਂਗ ਪਿੰਡ `ਚ ਰਹਿ ਰਹੇ ਲੋਕਾਂ ਨੂੰ ਤੁਰੰਤ ਪਿੰਡ ਖਾਲੀ ਕਰਨ ਦੇ ਲਈ ਕਿਹਾ ਹੈ।ਇਹ ਪਿੰਡ ਡੋਕਲਾਮ ਤੋਂ 250 ਕਿਲੋਮੀਟਰ ਦੂਰੀ `ਤੇ ਸਥਿਤ ਹੈ, ਹਾਲਾਂਕਿ ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਪਿੰਡ ਖਾਲੀ ਕਰਨ ਦਾ ਇਹ ਆਦੇਸ਼ ਸੁਕਮਾ ਤੋਂ ਡੋਕਲਾਮ ਵੱਲ ਵਧ ਰਹੇ 33 ਕਾਰਪ ਦੇ ਜਵਾਨਾਂ ਦੇ ਇਥੇ ਠਹਿਰਨ ਦੇ ਲਈ ਹੈ ਜਾ ਭਾਰਤ-ਚੀਨ ਦੇ ਵਿਚਾਲੇ ਕਿਸੇ ਮੁੱਠਭੇੜ ਦੀ ਸਥਿਤੀ `ਚ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੈ।ਇਸ ਤੋਂ ਪਹਿਲਾਂ ਖ਼ਬਰ ਆਈ ਸੀ,ਕਿ ਡੋਕਲਾਮ `ਚ ਜਿੱਥੇ ਦੋਵਾਂ ਦੇਸ਼ਾਂ ਦੇ ਸੈਨਿਕ ਆਹਮਣੇ-ਸਾਹਮਣੇ ਹਨ, ਉਸ ਤੋਂ ਕਰੀਬ ਇਕ ਕਿਲੋਮੀਟਰ ਦੇ ਦਾਇਰੇ `ਚ ਚੀਨ ਨੇ 80 ਟੈਂਟ ਲਗਾ ਦਿੱਤੇ ਹਨ।

Most Popular

To Top