Passport Seva Kendra at Bathinda : Start work from August 13 - A One
Latest News

Passport Seva Kendra at Bathinda : Start work from August 13

ਪਾਸਪੋਰਟ ਬਣਾਉਣ ਵਾਲੇ ਲੋਕਾਂ ਨੂੰ ਖੱਜਲ-ਖੁਆਰੀ ਨਹੀਂ ਕਰਨੀ ਪਵੇਗੀ ਕਿਉਂਕਿ ਬਠਿੰਡਾ ਦੇ ਡਾਕਘਰ `ਚ ਪਾਸਪੋਰਟ ਬਣਾਉਣ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ। ਇਸ ਦਾ ਉਦਘਾਟਨ 13 ਅਗਸਤ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਜਾਵੇਗਾ।ਇਸ ਲਈ ਹੁਣ ਪਾਸਪੋਰਟ ਬਣਾਉਣ ਦੇ ਇੱਛੁਕ ਲੋਕ ਚੰਡੀਗੜ੍ਹ ਜਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪਵੇਗੀ। ਫਿਲਹਾਲ ਇਸ ਡਾਕਘਰ `ਚ ਸਿਰਫ ਬਠਿੰਡਾ ਵਾਸੀਆਂ ਦੇ ਹੀ ਪਾਸਪੋਰਟ ਬਣਨਗੇ, ਜਿਸ ਤੋਂ ਬਾਅਦ ਬਰਨਾਲਾ, ਮਾਨਸਾ ਅਤੇ ਮੁਕਤਸਰ ਨੂੰ ਵੀ ਜੋੜਿਆ ਜਾਵੇਗਾ।ਇਸ ਦੇ ਲਈ ਅਪਲਾਈ ਕਰਤਾ ਨੂੰ .. ਵੈੱਬਸਾਈਠ `ਤੇ ਆਨਲਾਈਨ ਅਪਲਾਈ ਕਰਨਾ ਪਵੇਗਾ, ਜਿਸ ਤੋਂ ਬਾਅਦ ਉਹ ਫੀਸ ਭਰ ਕੇ ਅਪੁਆਇੰਟਮੈਂਟ ਲੈ ਸਕਦਾ ਹੈ।ਪਾਸਪੋਟ ਲਈ ਲੋਕ ਪਹਿਲਾਂ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਚੰਡੀਗੜ੍ਹ `ਚ ਇੰਟਰਵਿਊ ਲਈ ਜਾਂਦੇ ਸਨ ਪਰ ਹੁਣ ਬਠਿੰਡਾ `ਚ ਇਹ ਪ੍ਰੋਸੈੱਸ ਸ਼ੁਰੂ ਹੋਣ ਨਾਲ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਦਫਤਰ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਹ ਸਾਰਾ ਕੰਮ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦਾ ਸਮਾਂ ਬਰਬਾਦ ਨਹੀਂ ਹੋਵੇਗਾ।

Most Popular

To Top