People Will Get Ease From Summer Heat From Next Week - A One
Latest News

People Will Get Ease From Summer Heat From Next Week

ਦੇਰ ਰਾਤ ਤੋਂ ਸਵੇਰ ਤੱਕ ਜਾਰੀ ਰਹੇ ਮੀਂਹ ਨਾਲ ਜਿੱਥੇ ਸਵੇਰ ਦਾ ਮੌਸਮ ਖੁਸ਼ਗਵਾਰ ਹੋਇਆ, ਉਥੇ ਹੀ ਸੂਰਜ ਦੀ ਤਪਸ਼ ਨੇ ਦਿਨ ਭਰ ਲੋਕਾਂ ਨੂੰ ਤੰਗ ਕੀਤਾ।ਮੌਸਮ ਵਿਭਾਗ ਅਨੁਸਾਰ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੇ ਘੱਟੋ-ਘੱਟ 27 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਮੀਂਹ 0.07 ਐੱਮ. ਐੱਮ. ਰਿਕਾਰਡ ਕੀਤਾ ਗਿਆ। ਮੌਸਮ ਵਿਚ ਨਮੀ ਦੀ ਮਾਤਰਾ 89 ਫੀਸਦੀ, ਹਵਾ ਦਾ ਪ੍ਰਵਾਹ 4 ਤੋਂ 5 ਕਿਲੋਮੀਟਰ ਪ੍ਰਤੀ ਘੰਟਾ ਰਿਹਾ, ਜਦੋਂਕਿ ਸਵੇਰ ਵੇਲੇ ਆਸਮਾਨ ਵਿਚ ਕਰੀਬ 80 ਫੀਸਦੀ ਬੱਦਲ ਛਾਏ ਰਹੇ।ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਹਫਤੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਪੈਣ ਦੇ ਬਾਵਜੂਦ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਵਧਣ ਦੇ ਆਸਾਰ ਹਨ।11 ਅਗਸਤ ਤੋਂ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ।15 ਅਗਸਤ ਨੂੰ ਵੀ ਬੱਦਲ ਗਰਜਣ ਅਤੇ ਬਿਜਲੀ ਲਿਸ਼ਕਣ ਤੋਂ ਇਲਾਵਾ ਧੂੜ ਭਰੀ ਹਨੇਰੀ ਚੱਲਣ ਅਤੇ ਮੀਂਹ ਪੈਣ ਦੇ ਆਸਾਰ ਹਨ। ਵਧੇਰੇ ਕਰਕੇ ਆਸਮਾਨ ਵਿਚ ਬੱਦਲ ਛਾਏ ਰਹਿਣਗੇ।

Most Popular

To Top