Lisa Haydon posts breastfeeding pic with son, shares important message - A One
Entertainment

Lisa Haydon posts breastfeeding pic with son, shares important message

ਮਸ਼ਹੂਰ ਮਾਡਲ ਅਤੇ ਅਦਾਕਾਰਾ ਲੀਸਾ ਹੇਡਨ ਨੇ ਬੀਤੇ ਦਿਨ ਵਰਲਡ ਬ੍ਰੈਸਟਫੀਡਿੰਗ ਵੀਕ ਮਨਾਇਆ। ਉਨ੍ਹਾਂ ਇਸ ਦੌਰਾਨ ਆਪਣੇ ਇੰਸਟਾਗਰਾਮ ਅਕਾਊਂਟ `ਤੇ ਆਪਣੇ ਬੇਟੇ ਜੈਕ ਲਾਲਵਾਨੀ ਨੂੰ ਦੁੱਧ ਪਿਲਾਉਂਦੀ ਹੋਏ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।ਲੀਸਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੱਤਾ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਬੱਚਾ ਹੋਣ ਤੋਂ ਬਾਅਦ ਮੇਰੀ ਜ਼ਿੰਦਗੀ ਕਿੰਨੀ ਬਦਲ ਗਈ ਹੈ। ਮੇਰੇ ਵਜ਼ਨ ਅਤੇ ਫਿਟਨੈੱਸ `ਤੇ ਕਿੰਨਾ ਅਸਰ ਪਿਆ ਹੈ। ਰਲਡ ਬ੍ਰੈਸਟਫੀਡਿੰਗ ਵੀਕ `ਚ ਮੈਂ ਉਸ ਨੂੰ ਕ੍ਰੈਡਿਟ ਦੇਣਾ ਚਾਹਾਂਗੀ, ਜੋ ਇਸ ਦਾ ਅਸਲ ਹਕਦਾਰ ਹੈ। ਦੁੱਖ ਪਿਲਾਉਣ ਨਾਲ ਮੇਰੀ ਫਿਟਨੈੱਸ `ਤੇ ਬਹੁਤ ਅਸਰ ਪਿਆ ਹੈ।ਮੈਂ ਆਪਣੀ ਸ਼ੇਪ `ਚ ਵਾਪਸ ਆ ਪਾਈ।ਇਹ ਕਾਫੀ ਚੁਣੌਤੀਪੂਰਨ ਹੈ।ਇਸ ਨਾਲ ਤੁਸੀਂ ਤੇ ਤੁਹਾਡਾ ਬੱਚਾ ਖੂਬਸੂਰਤ ਬਾਂਡ ਸ਼ੇਅਰ ਕਰਦਾ ਹੈ।ਇਸ ਤੋਂ ਇਲਾਵਾ ਪੋਸ਼ਕ ਪਦਾਰਥ ਤੁਹਾਡੇ ਬੱਚਿਆਂ ਨੂੰ ਮਿਲਦਾ ਹੈ।ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ `ਤੇ ਕਈਆਂ ਨੇ ਲੀਸਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਇਹ ਸਭ ਕੁਝ ਸਿਰਫ ਸੁਰਖੀਆਂ ਬਟੋਰਨ ਲਈ ਕਰ ਰਹੀ ਹੈ।

Most Popular

To Top