GST Council may ease rules on e-way bills today - A One
Latest News

GST Council may ease rules on e-way bills today

ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੀ ਅੱਜ 19ਵੀਂ ਬੈਠਕ ਹੋਵੇਗੀ।ਇਸ ਬੈਠਕ `ਚ ਕਪੜੇ ਬਣਾਉਣ ਦੇ ਨਾਲ ਜੁੜੇ ਕੰਮ `ਤੇ ਟੈਕਸ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਜਾ ਸਕਦੀ ਹੈ।ਇਸ ਦੇ ਇਲਾਵਾ ਸਾਮਾਨ ਆਵਾਜਾਈ ਲਈ `ਈ-ਵੇਅ` ਬਿੱਲ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ `ਚ ਹੋਣ ਵਾਲੀ ਇਸ ਬੈਠਕ `ਚ 1 ਜੁਲਾਈ ਤੋਂ ਲਾਗੂ ਹੋਈ ਜੀ.ਐੱਸ.ਟੀ. ਵਿਵਸਥਾ ਦੀ ਸਮੀਖਿਆ ਹੋਵੇਗੀ। ਮੁਨਾਫਾਖੋਰੀ ਰੋਕਣ ਲਈ ਬਣਨ ਵਾਲੀ ਅਥਾਰਟੀ ਦੇ ਨਿਯਮ ਵੀ ਤੈਅ ਕੀਤੇ ਜਾ ਸਕਦੇ ਹਨ।ਹੁਣ ਤੱਕ 29 ਸੂਬਿਆਂ `ਚੋਂ 25 ਸੂਬੇ ਚੈਕ ਪੋਸਟਾਂ ਹਟਾ ਚੁੱਕੇ ਹਨ। ਇਸ ਨਾਲ ਟਰੱਕਾਂ ਦੀ ਆਵਾਜਾਈ ਆਸਾਨ ਹੋ ਗਈ ਹੈ।ਈ-ਵੇਅ ਬਿੱਲ ਲਾਗੂ ਹੋਣ ਤੋਂ ਬਾਅਦ ਇਹ ਹੋਰ ਆਸਾਨ ਹੋ ਜਾਵੇਗਾ।ਇਸ `ਚ ਬਿੱਲ ਆਨਲਾਈਨ ਰਜਿਸਟਰਡ ਹੋਵੇਗਾ, ਇਸ ਨੂੰ ਦੇਸ਼ `ਚ ਕਿਤੇ ਵੀ ਦੇਖਿਆ ਜਾ ਸਕਦਾ ਹੈ।ਉੱਥੇ ਹੀ, ਖਬਰਾਂ ਮੁਤਾਬਕ ਈ-ਵੇਅ ਬਿੱਲ ਦੀ ਲਿਮਟ 50 ਹਜ਼ਾਰ ਰੁਪਏ ਤੋਂ ਵਧਾਈ ਜਾ ਸਕਦੀ ਹੈ।

Most Popular

To Top