Baba Ramdev’s Patanjli to Launch Branded Clothes - A One
Latest News

Baba Ramdev’s Patanjli to Launch Branded Clothes

ਹੁਣ ਤੁਹਾਨੂੰ ਅਗਲੇ ਸਾਲ ਤਕ ਪਤੰਜਲੀ ਦੇ ਕਪੜੇ ਵੀ ਬਾਜ਼ਾਰ `ਚ ਨਜ਼ਰ ਆਉਣਗੇ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਅਪ੍ਰੈਲ 2018 ਤਕ ਇਨ੍ਹਾਂ ਨੂੰ ਬਾਜ਼ਾਰ `ਚ ਪੇਸ਼ ਕਰੇਗੀ। ਉਨ੍ਹਾਂ ਦੀ ਕੰਪਨੀ ਆਦਮੀ, ਔਰਤ ਅਤੇ ਬੱਚਿਆਂ ਦੇ ਕੱਪੜੇ ਬਾਜ਼ਾਰ `ਚ ਉਤਾਰੇਗੀ।ਇਸ ਤਹਿਤ ਪਹਿਲੇ ਸਾਲ `ਚ 5,000 ਕਰੋੜ ਰੁਪਏ ਦੀ ਸੇਲ ਦਾ ਟੀਚਾ ਰੱਖਿਆ ਗਿਆ ਹੈ।ਇਸ ਤਹਿਤ ਬਰਾਂਡ ਨਾਮ `ਪਰੀਧਾਨ` ਰੱਖਣ `ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਕਪੜੇ ਪਤੰਜਲੀ ਸਟੋਰਾਂ ਤੋਂ ਇਲਾਵਾ ਬਿਗ ਬਾਜ਼ਾਰ `ਚ ਵੀ ਵਿਕਣਗੇ। ਜਾਣਕਾਰੀ ਮੁਤਾਬਕ ਪਤੰਜਲੀ ਨੇ ਕਾਰੋਬਾਰ ਦੇ ਵਿਸਥਾਰ ਲਈ ਮਾਰਕੀਟਿੰਗ ਅਤੇ ਡਿਜ਼ਾਈਨਿੰਗ ਟੀਮ ਵੀ ਬਣਾਈ ਹੈ।ਉੱਥੇ ਹੀ, ਆਨਲਾਈਨ ਦਰਸ਼ਕਾਂ ਨੂੰ ਆਕਰਸ਼ਤ ਕਰਨ ਲਈ ਗੂਗਲ ਅਤੇ ਫੇਸਬੁੱਕ `ਤੇ ਵਿਗਿਆਪਨਾਂ ਲਈ ਪਤੰਜਲੀ ਪਹਿਲੀ ਵਾਰ ਨਿਵੇਸ਼ ਕਰਨ ਜਾ ਰਹੀ ਹੈ।ਕੰਪਨੀ ਦੇ ਇਕ ਅਧਿਕਾਰੀ ਮੁਤਾਬਕ, ਫਰਵਰੀ ਤੋਂ ਜੂਨ ਤਕ ਕੰਪਨੀ ਦੇ ਯੂ-ਟਿਊਬ ਵਿਊ 30 ਲੱਖ ਤੋਂ ਵਧ ਕੇ 15 ਕਰੋੜ ਤਕ ਪਹੁੰਚ ਚੁੱਕੇ ਹਨ।ਯੂ-ਟਿਊਬ `ਤੇ ਪਤੰਜਲੀ ਆਯੁਰਵੇਦਿਕ ਚੈਨਲ 2014 `ਚ ਸ਼ੁਰੂ ਹੋਇਆ ਸੀ।ਹੁਣ ਉਸ ਦੇ 96,000 ਤੋਂ ਵਧ ਸਬਸਕ੍ਰਾਈਬਰ ਹਨ, ਜਦੋਂ ਕਿ 386,709 ਲੋਕ ਉਸ ਦੇ ਫੇਸਬੁੱਕ ਪੇਜ ਨੂੰ ਫੋਲੋ ਕਰਦੇ ਹਨ।ਕੰਪਨੀ ਨੇ ਫਰਵਰੀ `ਚ ਸੌਂਦਰਿਆ ਕਾਸਮੈਟਿਕ, ਸ਼ਿਸ਼ੂ ਕੇਅਰ ਅਤੇ ਬੱਚਿਆਂ ਦੇ ਤੇਲ ਦੇ ਆਨਲਾਈਨ ਵਿਗਿਆਪਨ ਸ਼ੁਰੂ ਕੀਤੇ ਸਨ। ਹੁਣ ਪਤੰਜਲੀ ਨੇ ਆਪਣੀ ਆਨਲਾਈਨ ਡਿਜੀਟਲ ਮੁਹਿੰਮ ਵਧਾ ਕੇ 10 ਉਤਪਾਦਾਂ ਤਕ ਕਰ ਦਿੱਤੀ ਹੈ।ਪਤੰਜਲੀ ਦਾ ਮਕਸਦ ਆਨਲਾਈਨ ਰਹਿਣ ਵਾਲੇ ਲੋਕਾਂ ਨੂੰ ਆਪਣੇ ਉਤਪਾਦਾਂ ਵੱਲ ਆਕਰਸ਼ਤ ਕਰਨਾ ਹੈ, ਤਾਂ ਕਿ ਵਧ ਤੋਂ ਵਧ ਗਾਹਕ ਬਣਾਏ ਜਾ ਸਕਣ।

Most Popular

To Top