How A Fake Google Offer Letter Fooled Harshit Sharma’s School In Chandigarh - A One
Latest News

How A Fake Google Offer Letter Fooled Harshit Sharma’s School In Chandigarh

ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ `ਚ ਪੜ੍ਹਣ ਵਾਲੇ ਵਿਦਿਆਰਥੀ ਹਰਸ਼ਿਤ ਸ਼ਰਮਾ ਦੇ ਗੂਗਲ ਵਲੋਂ ਚੁਣੇ ਜਾਣ ਨੂੰ ਲੈ ਕੇ ਇਕ ਨਵਾਂ ਮੋੜ ਆ ਗਿਆ ਹੈ।ਇਕ ਪਾਸੇ ਜਿਥੇ ਯੂਟੀ ਸਿੱਖਿਆ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਹਰਸ਼ਿਤ ਨੂੰ ਗੂਗਲ ਨੇ ਚੁਣ ਕੇ 1.44 ਕਰੋੜ ਦੇ ਸਲਾਨਾ ਪੈਕੇਜ `ਤੇ ਨੌਕਰੀ ਦਾ ਆਫਰ ਦਿੱਤਾ ਹੈ।ਇਸ ਲਈ ਗੂਗਲ ਦਾ ਕਹਿਣਾ ਹੈ ਕਿ ਉਸਨੇ ਇਸ ਤਰ੍ਹਾਂ ਦੇ ਕਿਸੇ ਪ੍ਰੋਗਰਾਮ ਦੇ ਲਈ ਕਿਸੇ ਦੀ ਚੋਣ ਨਹੀਂ ਕੀਤੀ।ਹਰਸ਼ਿਤ ਸ਼ਰਮਾ ਦੇ ਨਾਲ ਜੁੜਿਆ ਉਨ੍ਹਾਂ ਦੇ ਕੋਲ ਕੋਈ ਰਿਕਾਰਡ ਨਹੀਂ ਹੈ।ਪਰਿਵਾਰ ਵਾਲਿਆਂ ਦੇ ਅਨੁਸਾਰ ਜਦੋਂ ਹਰਸ਼ਿਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਡਿਪਰੈਸ਼ਨ `ਚ ਚਲਾ ਗਿਆ ਹੈ।ਹਰਸ਼ਿਤ ਦੇ ਚਾਚਾ ਨਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰਸ਼ਿਤ ਦੇ ਗੂਗਲ `ਚ ਚੁਣੇ ਜਾਣ ਦੀ ਖਬਰ ਅਖਬਾਰ ਤੋਂ ਪਤਾ ਲੱਗੀ ਸੀ ਇਹ ਖਬਰਾਂ ਅਧਿਕਾਰਤ ਤੌਰ `ਤੇ ਜਾਰੀ ਕੀਤੀ ਗਈ ਤਾਂ ਸਾਨੂੰ ਲੱਗਾ ਕਿ ਸਕੂਲ ਦੇ ਕੋਲ ਸਾਰੇ ਕਾਗਜ਼ਾਤ ਮੌਜੂਦ ਹੋਣਗੇ।ਗੂਗਲ ਦੇ ਇਸ ਖੁਲਾਸੇ ਤੋਂ ਬਾਅਦ ਪਰਿਵਾਰ ਸਦਮੇ `ਚ ਹੈ।ਕੱਲ੍ਹ ਜਿਸ ਘਰ `ਚ ਲੋਕਾਂ ਵਲੋਂ ਵਧਾਈ ਦੇਣ ਵਾਲਿਆਂ ਦੀ ਭੀੜ ਸੀ ਪਰ ਅੱਜ ਹੁਣ ਲੋਕ ਹੈਰਾਨੀ ਜਤਾਉਣ ਲਈ ਘਰ ਆ ਰਹੇ ਹਨ। ਪਿੰਡ ਦੇ ਵਿਅਕਤੀ ਰਵੀ ਮਥਾਨਾ ਦਾ ਕਹਿਣਾ ਹੈ ਕਿ ਇਸ ਖੁਲਾਸੇ ਨਾਲ ਸਕੂਲ ਦੀ ਜ਼ਲਦਬਾਜ਼ੀ ਸਾਹਮਣੇ ਆ ਰਹੀ ਹੈ।ਸਕੂਲ ਨੂੰ ਚਾਹੀਦਾ ਸੀ ਕਿ ਉਹ ਅਖਬਾਰਾਂ `ਚ ਜਾਉਣ ਤੋਂ ਪਹਿਲਾਂ ਮਾਮਲੇ ਦੀ ਸੱਚਾਈ ਜਾਣਦੇ।ਪਿੰਡ ਦੇ ਸਾਬਕਾ ਸਰਪੰਚ ਅਸ਼ੋਕ ਦਾ ਕਹਿਣਾ ਹੈ ਕਿ ਸਕੂਲ ਦੀ ਜਲਦਬਾਜ਼ੀ ਦੇ ਕਾਰਨ ਹੀ ਕਈ ਦਿਲਾਂ ਨੂੰ ਠੇਸ ਪਹੁੰਚੀ ਹੈ।

Most Popular

To Top