Prayer meet in Moti Mahal For Rajmata - A One
Latest News

Prayer meet in Moti Mahal For Rajmata

ਪਟਿਆਲਾ ਦੇ ਮੋਤੀ ਮਹਿਲ ਵਿਖੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਾਤਾ ਮੋਹਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ।ਇਸ ਸੰਬੰਧੀ ਮੋਤੀ ਮਹਿਲ ਦੇ ਬਾਹਰ ਅਤੇ ਅੰਦਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।ਚੱਪੇ-ਚੱਪੇ `ਤੇ ਪੁਲਸ ਖੜ੍ਹੀ ਹੈ।ਪੰਡਾਲ ਵਿਚ ਸਵੇਰ ਤੋਂ ਹੀ ਉੱਘੀਆਂ ਸ਼ਖਸੀਅਤਾਂ ਪਹੁੰਚ ਕੇ ਰਾਜਮਾਤਾ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ।ਇੱਥੇ ਦੱਸ ਦੇਈਏ ਕਿ 24 ਜੁਲਾਈ ਨੂੰ ਰਾਜਮਾਤਾ ਮੋਹਿੰਦਰ ਕੌਰ ਜੀ ਦਾ ਦਿਹਾਂਤ ਹੋ ਗਿਆ ਸੀ।ਉਸ ਦੇ ਬਾਅਦ ਤੋਂ ਲਗਾਤਾਰ ਸਿਆਸੀ ਸ਼ਖਸੀਅਤਾਂ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਦੁੱਖ ਸਾਂਝਾ ਕਰਨ ਲਈ ਮੋਤੀ ਮਹਿਲ ਵਿਖੇ ਆ ਰਹੀਆਂ ਸਨ।

Most Popular

To Top