Harmanpreet Kaur Will Reach In Moga Today - A One
Sports

Harmanpreet Kaur Will Reach In Moga Today

ਮਹਿਲਾ ਵਿਸ਼ਵ ਕ੍ਰਿਕਟ ਕੱਪ `ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ ਅੱਜ ਸ਼ਾਮ 4.30 ਵਜੇ ਦੇ ਕਰੀਬ ਆਪਣੇ ਸ਼ਹਿਰ ਮੋਗਾ ਪਹੁੰਚੇਗੀ।ਮੋਗਾ ਦੇ ਲੁਹਾਰਾਂ ਚੌਂਕ `ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਤੇ ਖੇਡ ਪ੍ਰੇਮੀ ਹਰਮਨਪ੍ਰੀਤ ਦਾ ਸਵਾਗਤ ਕਰਨਗੇ।ਪਿਛਲੇ ਕਈ ਦਿਨਾਂ ਤੋਂ ਮੋਗਾ ਜ਼ਿਲ੍ਹੇ ਦੇ ਖੇਡ ਪ੍ਰੇਮੀ ਹਰਮਨਪ੍ਰੀਤ ਦਾ ਸਵਾਗਤ ਕਰਨ ਲਈ ਅੱਖਾਂ ਵਿਛਾਈ ਬੈਠੇ ਹਨ।

Most Popular

To Top