Punjab Govt. Announcement ; Now Tax Implement On Property & Land - A One
Latest News

Punjab Govt. Announcement ; Now Tax Implement On Property & Land

ਛੇਤੀ ਹੀ ਪੰਜਾਬ ਸਰਕਾਰ ਪ੍ਰਾਪਰਟੀ ਟੈਕਸ ਵਿਚ ਬਦਲਾਅ ਲਿਆਉਣ ਦੀ ਤਿਆਰੀ ਕਰ ਰਹੀ ਹੈ।ਇਹ ਬਦਲਾਅ ਕਈ ਲੋਕਾਂ ਲਈ ਇਕ ਝਟਕਾ ਸਾਬਤ ਹੋ ਸਕਦਾ ਹੈ।ਪੰਜਾਬ ਸਰਕਾਰ ਪ੍ਰਾਪਰਟੀ ਟੈਕਸ ਵਿਚ ਕਰੀਬ 10 ਫੀਸਦੀ ਵਾਧਾ ਕਰਨ ਦੀ ਤਿਆਰੀ ਵਿਚ ਹੈ।ਚੰਡੀਗੜ੍ਹ ਵਿਚ ਹੋਣ ਵਾਲੀ ਆਗਾਮੀ ਕੈਬਨਿਟ ਮੀਟਿੰਗ ਵਿਚ ਲੋਕਲ ਬਾਡੀਜ਼ ਦੇ ਐਡੀਸ਼ਨਲ ਚੀਫ ਸੈਕਟਰੀ ਸਤੀਸ਼ ਚੰਦਰਾ ਇਸ ਸੰਬੰਧ ਵਿਚ ਪ੍ਰਸਤਾਵ ਪੇਸ਼ ਕਰ ਸਕਦੇ ਹਨ।ਪ੍ਰਸਤਾਵ ਨੂੰ ਮਨਜ਼ੂਰੀ ਮਿਲਦੇ ਹੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੁਝ ਕੈਟਾਗਿਰੀਆਂ ਵਿਚ ਦਿੱਤੀਆਂ ਗਈਆਂ ਰਿਆਇਤਾਂ `ਤੇ ਵੀ ਕੈਂਚੀ ਚੱਲੇਗੀ।125 ਗਜ਼ ਤੱਕ ਦੇ ਮਕਾਨਾਂ ਨੂੰ ਮਿਲ ਰਹੀ ਪ੍ਰਾਪਰਟੀ ਟੈਕਸ ਦੀ ਮੁਆਫੀ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਨਗਰ ਨਿਗਮ ਨੇ ਵੀ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਵਿਚ ਵਾਧਾ ਕਰਨ ਨੂੰ ਮੰਗੇ ਗਏ ਵੇਰਵਿਆਂ ਦੀ ਰਿਪੋਰਟ ਵੀ ਤਿਆਰ ਕਰਕੇ ਭੇਜ ਦਿੱਤੀ ਹੈ। ਇਸ ਦੇ ਅਨੁਸਾਰ ਸ਼ਹਿਰ ਵਿਚ 50 ਤੋਂ 125 ਗਜ਼ ਤੱਕ ਦੇ ਮਕਾਨ ਵੀ ਪ੍ਰਾਪਰਟੀ ਟੈਕਸ ਦੇ ਦਾਇਰੇ ਵਿਚ ਆਉਣਗੇ।ਰੈਂਟਲ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਆਮਦਨ `ਤੇ ਵੀ 5 ਫੀਸਦੀ ਟੈਕਸ ਲਗਾਉਣ ਦੀ ਯੋਜਨਾ ਹੈ।ਹੁਣ ਤੱਕ ਕਿਰਾਏ `ਤੇ ਚਾੜ੍ਹੀਆਂ ਗਈਆਂ ਇਮਾਰਤਾਂ `ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਸੀ।ਜ਼ਿਕਰਯੋਗ ਹੈ ਕਿ ਪੰਜਾਬ ਦੀ ਸੱਤਾ `ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ।ਇਸ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਲਈ ਸਰਕਾਰ ਟੈਕਸਾਂ ਰਾਹੀਂ 150 ਕਰੋੜ ਕਮਾਉਣ ਦੀ ਤਿਆਰੀ ਵਿਚ ਹੈ।ਨਵੇਂ ਪ੍ਰਾਪਰਟੀ ਟੈਕਸਾਂ ਨਾਲ ਇਕੱਲੇ ਲੁਧਿਆਣਾ ਤੋਂ ਹੀ 50 ਕਰੋੜ ਦੀ ਆਮਦਨ ਹੋਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਪ੍ਰਾਪਰਟੀ ਖਰੀਦਣਾ ਅਤੇ ਪ੍ਰਾਪਰਟੀ ਦੇ ਮਾਲਕਾਂ `ਤੇ ਟੈਕਸਾਂ ਦਾ ਵਧੇਰੇ ਬੋਝ ਪਵੇਗਾ।

 

 

 

 

 

Most Popular

To Top