Italy Interests In Collaberating With Punjab In Agriculture - A One
punjabi

Italy Interests In Collaberating With Punjab In Agriculture

ਇਟਲੀ ਵਰਗਾ ਵਿਕਸਿਤ ਯੂਰਪੀਅਨ ਦੇਸ਼ ਹੁਣ ਪੰਜਾਬ ਦੀ ਖੇਤੀ ਦਾ ਉਦਾਰ ਕਰਨ ਜਾ ਰਿਹਾ ਹੈ।ਇਟਲੀ ਵੱਲੋਂ ਖੇਤੀਬਾੜੀ ਦੇ ਖੇਤਰ ਅਤੇ ਸਥਿਰ ਵਿਕਾਸ ਲਈ ਪੰਜਾਬ ਨਾਲ ਸਹਿਯੋਗ ਦੀ ਇਛਾ ਜ਼ਾਹਰ ਕੀਤੀ ਗਈ ਹੈ ਇੰਡੋ-ਯੂਰਪੀਅਨ ਸੁਸਟੇਨਏਬਲ ਡਿਵੈਲਪਮੈਂਟ ਦੇ ਸੀ.ਈ.ਓ. ਜੌਹਨ ਮਾਰਟਿਨ ਥਾਮਸ ਦੀ ਅਗਵਾਈ ਵਿੱਚ ਇਟਲੀ ਕੰਪਨੀ ਅਨਾਸ ਦੇ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨ੍ਹਾਂ ਸਮੇਤ ਹੋਰ ਇਲਾਕਿਆਂ ਵਿਚ ਆਪਸੀ ਸਹਿਯੋਗ `ਤੇ ਵਿਚਾਰ ਕੀਤੀ।ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਟਲੀ ਦੇ ਜਨਤਕ ਭਾਈਵਾਲੀ ਵਾਲੇ ਅਦਾਰੇ ਨੇ ਇਸ ਸਾਲ ਸਤੰਬਰ ਮਹੀਨੇ ਵਿਚ ਖੁਰਾਕ ਤੇ ਖੇਤੀ ਇੰਜੀਨੀਅਰਿੰਗ `ਤੇ ਕਰਵਾਈ ਜਾ ਰਹੀ 242ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਨੇ ਵਫ਼ਦ ਨੂੰ ਸ਼ਨਾਖ਼ਤ ਕੀਤੇ ਖੇਤਰਾਂ ਵਿਚ ਇਕੱਠੇ ਕੰਮ ਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਪੰਜਾਬ ਵਿਚ ਇਹ ਕੰਮ ਕਰਨਾ ਚਾਹੁੰਦੀ ਹੈ `ਅਨਾਸ` ਅਨਾਸ ਕੰਪਨੀ ਨੇ ਪੰਜਾਬ ਵਿਚ ਬੀ. ਓ. ਟੀ. ਆਧਾਰ `ਤੇ ਸੜਕੀ ਨੈੱਟਵਰਕ ਦਾ ਵਿਕਾਸ ਕਰਨ ਤੋਂ ਇਲਾਵਾ ਸੂਰਜੀ ਊਰਜਾ ਦੇ ਵਿਕਾਸ ਵਿਚ ਦਿਲਚਸਪੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ 13 ਲੱਖ ਟਿਊਬਵੈਲਾਂ ਨੂੰ ਸੂਰਜੀ ਊਰਜਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ 2000 ਪੰਪ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਖੇਤੀਬਾੜੀ ਸੈਕਟਰ ਲਈ ਬਿਜਲੀ ਸਬਸਿਡੀ ਦੀ ਬਚਤ ਹੋਵੇਗੀ।ਅਨਾਸ ਵੱਲੋਂ ਡੇਅਰੀ ਵਿਕਾਸ ਵਿਚ ਨਿਵੇਸ਼ ਦਾ ਇਕ ਹੋਰ ਖੇਤਰ ਸ਼ਨਾਖ਼ਤ ਕੀਤਾ ਗਿਆ ਹੈ ਜਿਸ ਵਿਚ ਵਿਸ਼ੇਸ਼ ਤੌਰ `ਤੇ ਪਨੀਰ ਦਾ ਪ੍ਰੋਸੈਸ ਅਤੇ ਪੈਕਿੰਗ ਵਿਸ਼ੇਸ਼ ਤੌਰ `ਤੇ ਸ਼ਾਮਲ ਹੈ।ਬੁਲਾਰੇ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਵਿਰਾਸਤ ਦੀ ਸੁਰੱਖਿਆ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ `ਤੇ ਵੀ ਵਿਚਾਰ ਕੀਤੀ ਗਈ।ਇਜ਼ਰਾਇਲ, ਜਪਾਨ ਅਤੇ ਅਸਟਰੇਲੀਆ ਸਮੇਤ ਕੋਈ ਹੋਰ ਮੁਲਕਾਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਵੱਖ-ਵੱਖ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ `ਤੇ ਵਿਚਾਰ ਕੀਤੀ।ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਵਿੱਚ ਸਨਅਤੀ ਦੀ ਪੁਨਰ-ਸੁਰਜੀਤੀ ਲਈ ਕਈ ਕਦਮ ਚੁੱਕੇ ਹਨ ਅਤੇ ਨਵੀਂ ਸਨਅਤੀ `ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਵਪਾਰ ਨੂੰ ਸੁਖਾਲਾ ਬਣਾਉਣ ਦੇ ਨਾਲ-ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਸਨਅਤੀ ਘਰਾਣਿਆਂ ਤੇ ਦੂਜੇ ਉਦਯੋਗਾਂ ਲਈ ਬਿਹਤਰ ਮਾਹੌਲ ਕਾਇਮ ਕੀਤਾ ਜਾ ਸਕੇ।

Most Popular

To Top