New President Kovind’s Family Beams With Pride And Greeting On Twitter - A One
Latest News

New President Kovind’s Family Beams With Pride And Greeting On Twitter

ਭਾਰੀ ਬਹੁਮਤ ਨਾਲ ਜਿੱਤ ਕੇ ਰਾਮਨਾਥ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਗਏ ਹਨ।ਇਸ ਖੁਸ਼ੀ ਦੇ ਮੌਕੇ ਦਿੱਲੀ `ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਉਨ੍ਹਾਂ ਦੇ ਸਵਾਗਤ ਸਮਾਰੋਹ ਦੇ ਸਮੇਂ ਦਸ ਅਕਬਰ ਰੋਡ `ਤੇ ਮੌਜੂਦ ਸਨ।ਉਨ੍ਹਾਂ ਦੀ ਪਤਨੀ ਸਵੀਤਾ ਤਾਂ ਸਟੇਜ `ਤੇ ਰਾਮਨਾਥ ਕੋਵਿੰਦ ਦੇ ਨਾਲ ਖੜ੍ਹੇ ਹੋ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰ ਹੀ ਰਹੇ ਸਨ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਸਵਾਤੀ ਅਤੇ ਇਕਲੌਤਾ ਬੇਟਾ ਪ੍ਰਸ਼ਾਂਤ, ਨੂੰਹ ਅਤੇ ਪੋਤਾ-ਪੋਤੀ ਵੀ ਸ਼ੁਭਕਾਮਨਾਵਾਂ ਸਵੀਕਾਰ ਕਰ ਰਹੇ ਸਨ।ਆਪਣੇ ਪਿਤਾ ਦੇ ਰਾਸ਼ਟਰਪਤੀ ਬਣਨ `ਤੇ ਉਨ੍ਹਾਂ ਦੀ ਬੇਟੀ ਸਵਾਤੀ ਬਹੁਤ ਹੀ ਉਤਸ਼ਾਹਿਤ ਨਜ਼ਰ ਆਈ ਅਤੇ ਉਨ੍ਹਾਂ ਦਾ ਬੇਟਾ ਵੀ ਬਹੁਤ ਖੁਸ਼ ਸੀ।ਰਾਮਨਾਥ ਕੋਵਿੰਦ ਦੇ ਬੇਟੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਸ਼ਾਂਤ ਅਤੇ ਲੋ ਪ੍ਰੋਫਾਈਲ ਰਹਿਣ ਵਾਲੇ ਵਿਅਕਤੀ ਹਨ।ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ  ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਿਤਾ ਦੇਸ਼ ਦੇ ਰਾਸ਼ਟਰਪਤੀ ਬਨਣਗੇ।

Most Popular

To Top