Indian Cricketer Umesh Yadav Get Govt. Job in RBI - A One
Sports

Indian Cricketer Umesh Yadav Get Govt. Job in RBI

ਭਾਰਤੀ ਟੀਮ ਦੇ ਸਟਾਰ ਪੇਸ ਬਾਲਰ ਉਮੇਸ਼ ਯਾਦਵ ਨੂੰ ਭਾਰਤੀ ਰਿਜ਼ਰਵ ਬੈਂਕ ਵਿੱਚ ਅਸਿਸਟੈਂਟ ਮੈਨੇਜ਼ਰ ਦਾ ਅਹੁਦਾ ਦਿੱਤਾ ਗਿਆ ਹੈ।ਦੱਸ ਦਈਏ ਕਿ ਕ੍ਰਿਕਟਰ ਬਣਨ ਤੋਂ ਪਹਿਲਾਂ ਉਮੇਸ਼ ਯਾਦਵ ਪੁਲਸ ਕਾਂਸਟੇਬਲ ਬਣਨ ਲਈ ਟੈਸਟ ਦਿੰਦੇ ਸਨ।ਹਾਲਾਂਕਿ ਉਹ ਇਕੱਲੇ ਖਿਡਾਰੀ ਨਹੀਂ ਹਨ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ਹੋਵੇ।ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਜਿਹੇ ਭਾਰਤੀ ਖਿਡਾਰੀਆਂ ਬਾਰੇ ਜਿਨ੍ਹਾਂ ਨੂੰ ਸਨਮਾਨ ਦੇ ਤੌਰ ਉੱਤੇ ਦਿੱਤੀ ਗਈ ਸਰਕਾਰੀ ਨੌਕਰੀ ਅਤੇ ਮਿਲੇ ਅਹਿਮ ਅਹੁਦੇ ਬਾਰੇ ਸਾਬਕਾ ਭਾਰਤੀ ਕ੍ਰਿਕਟਰ ਜੋਗਿੰਦਰ ਸ਼ਰਮਾ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ।ਉਨ੍ਹਾਂ ਨੂੰ ਸਨਮਾਨ ਦੇ ਤੌਰ ਉੱਤੇ ਪੁਲਸ ਦੀ ਨੌਕਰੀ ਦਿੱਤੀ ਗਈ ਹੈ,ਜਿਸ ਵਿੱਚ ਉਨ੍ਹਾਂ ਦਾ ਅਹੁਦਾ ਡੀ.ਐੱਸ.ਪੀ. ਹੈ।ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕਟ ਟੀਮ ਦੀ ਸ਼ਾਨ ਕਹੇ ਜਾਣ ਵਾਲੇ ਧੋਨੀ ਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਦਾ ਅਹੁਦਾ ਦਿੱਤਾ ਗਿਆ ਹੈ।ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਭਾਰਤੀ ਏਅਰਫੋਰਸ ਵਿੱਚ ਗਰੁੱਪ ਕਪਤਾਨ ਦਾ ਅਹੁਦਾ ਦਿੱਤਾ ਗਿਆ ਹੈ।ਭਾਰਤੀ ਟੀਮ ਦੇ ਧਾਕੜ ਗੇਂਦਬਾਜ਼ ਹਰਭਜਨ ਸਿੰਘ ਨੂੰ ਪੰਜਾਬ ਪੁਲਸ ਵਿੱਚ ਡੀ.ਐੱਸ.ਪੀ. ਦਾ ਅਹੁਦਾ ਦਿੱਤਾ ਗਿਆ ਹੈ।ਦੱਸ ਦਈਏ ਕਿ ਕਾਫੀ ਸਮੇਂ ਤੋਂ ਭੱਜੀ ਭਾਰਤੀ ਟੀਮ ਵਿੱਚ ਵਾਪਸੀ ਨਹੀਂ ਕਰ ਸਕੇ।ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੂੰ ਸਨਮਾਨ ਦੇ ਤੌਰ ਉੱਤੇ ਭਾਰਤੀ ਫੋਜ ਵਿੱਚ ਨੌਕਰੀ ਦਿੱਤੀ ਗਈ ਹੈ,ਜਿੱਥੇ ਉਨ੍ਹਾਂ ਦਾ ਅਹੁਦਾ ਲੈਫਟੀਨੈਂਟ ਕਰਨਲ ਹੈ।

 

 

Most Popular

To Top