Gangster Vicky Gonder Replies to All Threatened Video On Social Media - A One
Latest News

Gangster Vicky Gonder Replies to All Threatened Video On Social Media

ਪੰਜਾਬ `ਚ ਮਸ਼ਹੂਰ ਗਾਇਕ ਜਰਨੈਲ ਸਿੰਘ ਜੈਲੀ `ਤੇ ਗੈਂਗਰੇਪ ਦੇ ਇਲਜ਼ਾਮ ਲਾਉਣ ਵਾਲੀ ਮਾਡਲ ਤੇ ਅਦਾਕਾਰ ਨੂੰ ਗੈਂਗਸਟਰ ਵਿੱਕੀ ਗੌਂਡਰ ਦੇ ਨਾਂ `ਤੇ ਫੋਨ `ਤੇ ਮਿਲ ਰਹੀਆਂ ਧਮਕੀਆਂ ਦੇ ਮਾਮਲੇ `ਚ ਟਵੀਟ ਆ ਗਿਆ ਹੈ।ਵਿੱਕੀ ਗੌਂਡਰ ਨੇ ਆਪਣੇ ਫੇਸਬੁੱਕ ਅਕਾਊਂਟ `ਤੇ ਇਕ ਪੋਸਟ ਕੀਤਾ ਹੈ, ਜਿਸ `ਚ ਉਸ ਨੇ ਕਿਹਾ ਕਿ ਮਾਡਲ ਨੇ ਜੋ ਇਲਜ਼ਾਮ ਲਾਏ ਹਨ, ਉਹ ਉਨ੍ਹਾਂ ਬਾਰੇ ਵਿਚ ਕੁਝ ਨਹੀਂ ਜਾਣਦਾ।ਉਥੇ ਹੀ ਉਸ ਨੇ ਇੰਕਸਾਫ ਕੀਤਾ ਹੈ ਕਿ ਉਨ੍ਹਾਂ ਦੇ ਗਰੁੱਪ ਵਲੋਂ ਕੋਈ ਧਮਕੀ ਨਹੀਂ ਦਿੱਤੀ ਗਈ।ਉਸ ਨੇ ਆਪਣੇ ਪੋਸਟ `ਚ ਲਿਖਿਆ ਹੈ ਕਿ ਜਿਹੜੇ ਲੋਕ ਉਸਦੇ ਨਾਂ ਦੀ ਗਲਤ ਵਰਤੋਂ ਕਰ ਰਹੇ ਹਨ, ਉਹ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਉਸ ਨੂੰ ਇਕ-ਦੋ ਕਤਲ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਨੇ ਲਿਖਿਆ ਹੈ ਕਿ ਲੋਕਾਂ ਨੇ ਮੇਰਾ ਨਾਂ ਗਲਤ ਵਰਤ ਕੇ ਆਪਣੀ ਜਾਨ ਗੁਆ ਲੈਣੀ ਹੈ।ਇੰਨਾ ਹੀ ਨਹੀਂ, ਉਸ ਨੇ ਅਖੀਰ `ਚ ਸਮਾਜ ਦੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਗਰੀਬਾਂ ਦੀ ਸਹਾਇਤਾ ਕਰੋ, ਔਰਤਾਂ ਦਾ ਸਨਮਾਨ ਕਰੋ।ਉਸਨੇ ਕੰਨਿਆ ਬਚਾਅ ਦਾ ਸੁਨੇਹਾ ਵੀ ਦਿੱਤਾ।

 

 

 

Most Popular

To Top