Protest Over Curtailing Overseas Flights From Amritsar - A One
Latest News

Protest Over Curtailing Overseas Flights From Amritsar

ਅੰਮ੍ਰਿਤਸਰ ਤੋਂ ਕੈਨੇਡਾ ਦੇ ਟੋਰਾਂਟੋ ਤੱਕ ਦੀ ਉਡਾਣ ਭਰਨ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਹੈ।ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਉਡਾਣ ਭਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਉਸ ਨੇ ਤਰਕ ਦਿੱਤਾ ਹੈ ਕਿ ਅੰਮ੍ਰਿਤਸਰ ਤੋਂ ਉਡਾਣ ਭਰਨ ਨਾਲ ਉਸ ਨੂੰ ਘਾਟਾ ਹੁੰਦਾ ਹੈ।ਇਹ ਜਾਣਕਾਰੀ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਜੀ. ਐੱਸ. ਤੋਮਰ ਨੇ ਹਾਈਕੋਰਟ ਨੂੰ ਦਿੱਤੀ।ਉਨ੍ਹਾਂ ਨੇ ਅੰਮ੍ਰਿਤਸਰ ਤੋਂ ਹੋਰ ਅੰਤਰਰਾਸ਼ਟਰੀ ਫਲਾਈਟਾਂ ਕਾਰਨ ਹੋਣ ਵਾਲੇ ਘਾਟੇ ਦੀ ਜਾਣਕਾਰੀ ਵੀ ਹਾਈਕੋਰਟ ਨੂੰ ਦਿੱਤੀ।ਹਾਲਾਂਕਿ ਏਅਰ ਇੰਡੀਆ ਨੇ 29 ਅਕਤੂਬਰ ਨੂੰ ਚੰਡੀਗੜ੍ਹ ਤੋਂ ਬੈਂਕਾਕ ਦੀ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਏਅਰ ਇੰਡੀਆ ਮੁਤਾਬਕ ਉਸ ਦੀਆਂ 59 `ਚੋਂ 57 ਅੰਤਰਰਾਸ਼ਟਰੀ ਫਲਾਈਟਾਂ ਘਾਟੇ ਵਿਚ ਚੱਲ ਰਹੀਆਂ ਹਨ।ਇਹ ਵੇਰਵਾ ਉਨ੍ਹਾਂ ਉਡਾਣਾਂ ਨਾਲ ਸੰਬੰਧਤ ਹੈ, ਜੋ ਅੰਮ੍ਰਿਤਸਰ ਤੋਂ ਦਿੱਲੀ ਹੋ ਕੇ ਵਿਦੇਸ਼ ਜਾਂਦੀਆਂ ਹਨ।ਜੇਕਰ ਫਲਾਈਟਸ ਦਿੱਲੀ ਤੋਂ ਅੰਮ੍ਰਿਤਸਰ ਹੋ ਕੇ ਵਿਦੇਸ਼ ਜਾਣ ਤਾਂ ਇਸ ਨਾਲ ਵੱਡਾ ਫਾਇਦਾ ਹੋ ਸਕਦਾ ਹੈ।ਹਾਈਕੋਰਟ ਨੂੰ ਦੱਸਿਆ ਕਿ ਤੁਰਕਮੇਨਿਸਤਾਨ ਦੀ ਏਅਰਲਾਈਨ ਇਸੇ ਰੂਟ ਕਾਰਨ ਫਾਇਦੇ ਵਿਚ ਹੈ।ਇੱਥੋਂ ਤੱਕ ਕਿ ਇੰਡੀਗੋ ਫਲਾਈਟ ਵੀ ਫਾਇਦੇ ਵਿਚ ਹੈ ਪਰ ਏਅਰ ਇੰਡੀਆ ਘਾਟੇ ਵਿਚ ਕਿਉਂਕਿ ਉਸ ਦੀਆਂ ਉਡਾਣਾਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਦੀ ਥਾਂ `ਤੇ ਅੰਮ੍ਰਿਤਸਰ ਤੋਂ ਦਿੱਲੀ ਜਾਂਦੀਆਂ ਹਨ।ਇਸ ਰੂਟ ਵਿਚ 5 ਲੱਖ ਦਾ ਫਿਊਲ ਲਗ ਜਾਂਦਾ ਹੈ।ਦੂਜੇ ਪਾਸੇ ਅੰਮ੍ਰਿਤਸਰ ਵਿਕਾਸ ਮੰਚ ਦੇ ਐਡਵੋਕੇਟ ਦਾ ਕਹਿਣਾ ਹੈ ਕਿ ਏਅਰ ਇੰਡੀਆ ਨੇ ਬੜੀ ਚਲਾਕੀ ਨਾਲ ਘਾਟੇ ਦੀ ਜਾਣਕਾਰੀ ਦਿੱਤੀ ਹੈ।

 

Most Popular

To Top