Mohammad Shami Threatened by Local Youth In Kolkata Police Arrest Accused - A One
Latest News

Mohammad Shami Threatened by Local Youth In Kolkata Police Arrest Accused

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕੋਲਕਾਤਾ ਵਿੱਚ 4 ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ।ਸ਼ਮੀ ਦਾ ਇਲਜ਼ਾਮ ਹੈ ਕਿ ਚਾਰਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਦੀ ਬਿਲਡਿੰਗ ਦੇ ਗਾਰਡ ਨੂੰ ਕੁੱਟਿਆ।ਇੰਨਾ ਹੀ ਨਹੀਂ ਉਨ੍ਹਾਂ ਨੇ ਸ਼ਮੀ ਨੂੰ ਘਰ ਵਿੱਚ ਆ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ।ਇਸ ਬਾਰੇ ਸ਼ਿਕਾਇਤ ਮਿਲਣ ਦੇ ਬਾਅਦ ਪੁਲਸ ਨੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਇੱਕ ਸ਼ਖਸ ਦੀ ਪਛਾਣ ਕਰਕੇ ਚਾਰਾਂ ਨੂੰ ਫੜ ਲਿਆ।ਉਨ੍ਹਾਂ ਵਿਚੋਂ 3 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ।ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ਉੱਤੇ ਛੱਡ ਦਿੱਤਾ ਗਿਆ। ਸ਼ਮੀ ਨੇ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਕਾਰ ਪਾਰਕਿੰਗ ਦੌਰਾਨ ਇੱਕ ਸ਼ਖਸ ਦੀ ਉਨ੍ਹਾਂ ਨਾਲ ਬਹਿਸ ਹੋ ਗਈ ਸੀ।ਬਸ ਇੰਨੀ ਹੀ ਗੱਲ ਉੱਤੇ ਉਹ ਸ਼ਖਸ ਸ਼ਮੀ ਨੂੰ ਗਾਲ੍ਹਾਂ ਕੱਢਣ ਲਗਾ। ਸ਼ਮੀ ਦੇ ਮੁਤਾਬਕ, ਉਸ ਸ਼ਖਸ ਨੇ ਇਹ ਵੀ ਕਿਹਾ ਕਿ ਜੇਕਰ ਸ਼ਮੀ ਨੇ ਗੱਡੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਜਾਵੇਗਾ।ਟੈਲੀਗਰਾਫ ਵਲੋਂ ਗੱਲ ਕਰਦੇ ਹੋਏ ਸ਼ਮੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੁਰੱਖਿਆ ਉਪਲੱਬਧ ਕਰਵਾਈ ਜਾਵੇਗੀ।

 

Most Popular

To Top