16 Amarnath Pilgrims Killed As Bus Falls Into Gorge In J&K - A One
Latest News

16 Amarnath Pilgrims Killed As Bus Falls Into Gorge In J&K

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦੀ ਬਨਿਹਾਲ ਤਹਿਸੀਲ ਵਿਚ ਪੈਂਦੇ ਨਚਲਾਨਾ ਇਲਾਕੇ ਵਿਚ ਸ਼੍ਰੀ ਅਮਰਨਾਥ ਯਾਤਰੀਆਂ ਨਾਲ ਭਰੀ ਇਕ ਬੱਸ ਦੇ ਖੱਡ ਵਿਚ ਡਿੱਗਣ ਨਾਲ 17 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 31 ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 19 ਗੰਭੀਰ ਜ਼ਖਮੀਆਂ ਨੂੰ ਏਅਰ ਲਿਫਟ ਕਰ ਕੇ ਜੀ.ਐੱਮ.ਸੀ. ਜੰਮੂ ਪਹੁੰਚਾਇਆ ਗਿਆ।ਮ੍ਰਿਤਕ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਆਸਾਮ, ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਸਨ।ਜਾਣਕਾਰੀ ਅਨੁਸਾਰ ਅਮਰਨਾਥ ਯਾਤਰਾ ਵਿਚ ਸ਼ਾਮਲ ਵੱਖ-ਵੱਖ ਸੂਬਿਆਂ ਦੇ ਸ਼ਰਧਾਲੂਆਂ ਨੂੰ ਲੈ ਕੇ ਜੰਮੂ ਤੋਂ ਸ਼੍ਰੀਨਗਰ ਵੱਲ ਜਾ ਰਹੀ ਬੱਸ ਦੁਪਹਿਰ ਕਰੀਬ ਦੋ ਵਜੇ ਡਰਾਈਵਰ ਕੋਲੋਂ ਬੇਕਾਬੂ ਹੋ ਕੇ ਬਨਿਹਾਲ ਦੇ ਨਚਲਾਨਾ ਇਲਾਕੇ ਵਿਚ ਲਗਭਗ 150 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ।ਹਾਦਸੇ ਦਾ ਕਾਰਨ ਬੱਸ ਦੇ ਟਾਇਰ ਦਾ ਫਟਣਾ ਦੱਸਿਆ ਜਾ ਰਿਹਾ ਹੈ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ, ਸੀ. ਆਰ. ਪੀ. ਐੱਫ., ਫੌਜ, ਆਫਤ ਪ੍ਰਬੰਧਨ ਅਤੇ ਸਿਵਲ ਡਿਫੈਂਸ ਦੇ ਜਵਾਨਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਡੂੰਘੀ ਖੱਡ ਵਿਚੋਂ ਜ਼ਖਮੀਆਂ ਨੂੰ ਕੱਢਣ ਲਈ ਰਾਹਤ ਕਾਮਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਹਾਦਸੇ ਵਿਚ 11 ਵਿਅਕਤੀਆਂ ਦੀ ਮੌਕੇ `ਤੇ ਮੌਤ ਹੋ ਗਈ, ਜਦਕਿ 31 ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿਚ ਬਾਹਰ ਕੱਢਿਆ ਗਿਆ ਤੇ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਇਨ੍ਹਾਂ ਵਿਚੋਂ ਗੰਭੀਰ 6 ਜ਼ਖਮੀਆਂ ਨੇ ਦਮ ਤੋੜ ਦਿੱਤਾ।

Most Popular

To Top