Delhi-Ludhiana flight from July - A One
Latest News

Delhi-Ludhiana flight from July

ਲੰਮੇ ਸਮੇਂ ਤੋਂ ਲੁਧਿਆਣਾ ਤੋਂ ਦਿੱਲੀ ਦੀ ਫਲਾਈਟ ਸ਼ੁਰੂ ਹੋਣ ਦਾ ਇੰਤਜ਼ਾਰ ਜਲਦੀ ਖਤਮ ਹੋਣ ਵਾਲਾ ਹੈ।ਜੁਲਾਈ ਦੇ ਆਖਰੀ ਹਫਤੇ `ਚ ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਲਈ ਅਲਾਇੰਸ ਏਅਰ ਦਾ 70 ਮੀਟਰ ਏਅਰਕਰਾਫਟ ਏ. ਟੀ. ਆਰ -72 ਆਪਣੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ।ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਉਡਾਣਾਂ ਸਬੰਧੀ ਤਿਆਰੀਆਂ ਯੁੱਧ ਪੱਧਰ `ਤੇ ਮੁਕੰਮਲ ਕਰ ਲਈਆਂ ਗਈਆਂ ਹਨ।ਇਹ ਜਾਣਕਾਰੀ ਸਾਹਨੇਵਾਲ ਏਅਰ ਪੋਰਟ ਦੇ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਦਿੰਦੇ ਹੋਏ ਕਿਹਾ ਕਿ ਰੀਜਨਲ ਕੁਨੈਕਟੀਵਿਟੀ ਸਕੀਮ ਤਹਿਤ 70 `ਚੋਂ 35 ਯਾਤਰੀਆਂ ਨੂੰ 2500 ਰੁਪਏ ਤਕ ਟਿਕਟ ਉਪਲੱਬਧ ਕਰਵਾਈ ਜਾਵੇਗੀ।ਸਾਹਨੇਵਾਲ ਏਅਰਪੋਰਟ ਤੋਂ ਪੂਰੀ ਤਰ੍ਹਾਂ ਨਾਲ ਆਪ੍ਰੇਸ਼ਨਲ ਹੋਣ ਦੇ ਕਾਰਨ ਸ਼ਡਿਊਲ ਕਮਰਸ਼ੀਅਲ ਫਲਾਈਟ ਲਈ ਟੈਸਟ ਫਲਾਈਟ ਦੀ ਵਿਵਸਥਾ ਆਪਸ਼ਨਲ ਹੈ।

Most Popular

To Top