Donald Trump Comments on Brigitte Macron’s Appearence - A One
Country

Donald Trump Comments on Brigitte Macron’s Appearence

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਤਿੱਖੇ ਬਿਆਨਾਂ ਤੋਂ ਇਲਾਵਾ ਔਰਤਾਂ ਨਾਲ ਆਪਣੇ ਵਿਵਹਾਰ ਕਾਰਨ ਵੀ ਸੁਰਖੀਆਂ `ਚ ਰਹਿੰਦੇ ਹਨ।ਹਾਲ ਹੀ `ਚ ਉਨ੍ਹਾਂ ਨੇ ਫਰਾਂਸ ਦੀ ਫਸਟ ਲੇਡੀ ਨੂੰ ਅਜਿਹਾ ਕੁਮੈਂਟ ਕੀਤਾ ਹੈ ਕਿ ਜਿਸ ਕਾਰਨ ਸਭ ਹੈਰਾਨ ਹੋ ਗਏ।ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਅਤੇ ਫਸਟ ਲੇਡੀ ਬ੍ਰਿਜ਼ੀਟ ਮਾਰਕੋ ਨਾਲ ਮੁਲਾਕਾਤ ਕੀਤੀ।ਉੱਥੇ ਟਰੰਪ ਨੂੰ ਪੂਰਾ ਮਾਨ-ਸਨਮਾਨ ਦਿੱਤਾ ਗਿਆ।ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਸਨ।ਫਸਟ ਲੇਡੀ ਬ੍ਰਿਜ਼ੀਟ ਨੂੰ ਮਿਲਣ ਮਗਰੋਂ ਟਰੰਪ ਨੇ ਕਿਹਾ,“ਤੁਹਾਡੀ ਬਾਡੀ ਸ਼ੇਪ ਬਹੁਤ ਵਧੀਆ ਹੈ।ਇਸ ਕੁਮੈਂਟ ਮਗਰੋਂ ਫਸਟ ਲੇਡੀ ਨੇ ਕੋਈ ਜਵਾਬ ਨਾ ਦਿੱਤਾ।ਇਸ ਮਗਰੋਂ ਟਰੰਪ ਨੇ ਉਸ ਨੂੰ `ਖੂਬਸੂਰਤ` ਵੀ ਕਿਹਾ।ਟਰੰਪ ਦਾ ਇਹ ਕੁਮੈਂਟ ਸਭ ਨੇ ਸੁਣਿਆ ਪਰ ਕਿਸੇ ਨੇ ਕੁੱਝ ਨਾ ਕਿਹਾ।ਇਸ ਦੌਰਾਨ ਮੇਲਾਨੀਆ ਵੀ ਉਨ੍ਹਾਂ ਦੇ ਕੋਲ ਹੀ ਖੜ੍ਹੀ ਸੀ।ਹਾਲਾਂਕਿ ਉਸ ਸਮੇਂ ਮੇਲਾਨੀਆ ਵੱਲੋਂ ਕੁੱਝ ਕਿਹਾ ਗਿਆ ਜਾਂ ਨਹੀਂ ਇਹ ਸਪੱਸ਼ਟ ਨਹੀਂ।

 

 

Most Popular

To Top