Bathinda To Chandigarh Ride Will Be Sooth and Costlier - A One
Latest News

Bathinda To Chandigarh Ride Will Be Sooth and Costlier

ਸਾਊਦੀ ਅਰਬ ਦੇ ਨਜਰਾਨ ਖੇਤਰ ਵਿਚ ਇਕ ਮਕਾਨ ਵਿਚ ਅੱਗ ਲੱਗ ਜਾਣ ਨਾਲ ਉਸ ਵਿਚ ਰਹਿ ਰਹੇ ਘੱਟ ਤੋਂ ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਵਿਚ ਜਾਰੀ ਖਬਰਾਂ ਮੁਤਾਬਕ ਸਾਊਦੀ ਨਾਗਰਿਕ ਸੁਰੱਖਿਆ ਨੇ ਦੱਸਿਆ ਕਿ ਦੱਖਣੀ ਨਜਰਾਨ ਸਥਿਤ ਮਕਾਨ ਵਿਚ ਅੱਗ ਲੱਗਣ ਨਾਲ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ।ਇਹ ਸਾਰੇ ਭਾਰਤ-ਬੰਗਲਾਦੇਸ਼ ਤੋਂ ਹਨ।ਜ਼ਖਮੀਆਂ ਵਿਚ ਚਾਰ ਭਾਰਤ ਤੋਂ ਹਨ।   ਸਾਊਦੀ ਅਧਿਕਾਰੀਆਂ ਮੁਤਾਬਕ ਇਸ ਘਰ ਵਿਚ ਇਕ ਵੀ ਬਾਰੀ ਨਹੀਂ ਸੀ, ਜਿਸ ਨਾਲ ਧੂੰਆਂ ਬਾਹਰ ਨਿਕਲ ਪਾਉਂਦਾ।ਉਨ੍ਹਾਂ ਕਿਹਾ ਕਿ ਸਾਰੇ ਮਜ਼ਦੂਰਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ।ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਦਾਹ ਸਥਿਤ ਭਾਰਤੀ ਵਣਜ ਦੂਤਾਘਰ ਦੇ ਅਧਿਕਾਰੀ ਘਟਨਾ ਤੋਂ ਬਾਅਦ ਨਜਰਾਨ ਜਾ ਰਹੇ ਹਨ।ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਮੈਨੂੰ ਨਜਰਾਨ ਵਿਚ ਅੱਗ ਦੀ ਘਟਨਾ ਦਾ ਪਤਾ ਲੱਗਿਆ ਹੈ, ਜਿਸ ਵਿਚ ਅਸੀਂ 11 ਭਾਰਤੀ ਨਾਗਰਿਕਾਂ ਨੂੰ ਗੁਆ ਦਿੱਤਾ ਅਤੇ ਜ਼ਖਮੀ ਹਸਪਤਾਲ ਵਿਚ ਹਨ।

Most Popular

To Top