Amarnath Terror Attack : Indian Burn Pakistani Flag - A One
Latest News

Amarnath Terror Attack : Indian Burn Pakistani Flag

ਬੀਤੇ ਕੱਲ੍ਹ ਅਮਰਨਾਥ ਯਾਤਰਾ `ਤੇ ਜਾ ਰਹੇ ਸ਼ਰਧਾਲੂਆਂ `ਤੇ ਅੱਤਵਾਦੀਆਂ ਵੱਲੋਂ ਹਮਲਾ ਕੀਤੇ ਜਾਣ `ਤੇ 7 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ।ਇਸ ਦੇ ਵਿਰੋਧ ਵਿਚ ਆ ਕੇ ਵਿਸ਼ਵ ਹਿੰਦੂ ਸ਼ਕਤੀ, ਸ਼ਿਵ ਫ਼ੌਜ ਹਿੰਦ ਅਤੇ ਵਾਲਮੀਕਿ ਸਭਾ ਨੇ ਅੱਤਵਾਦ ਦੇ ਖ਼ਲਾਫ਼ ਜ਼ਿਲ੍ਹਾ ਪ੍ਰਧਾਨ ਰਮਨ ਸ਼ਾਹੀ ਅਤੇ ਸ਼ਿਵ ਟੰਡਨ ਦੀ ਅਗਵਾਈ ਹੇਠ ਪਾਕਿਸਤਾਨ ਦਾ ਝੰਡਾ ਫੂਕ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਵਿਸ਼ਵ ਹਿੰਦੂ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਸ਼ਰਮਾ ਵਿਸ਼ੇਸ਼ ਤੌਰ `ਤੇ ਪੁੱਜੇ।ਇਸ ਮੌਕੇ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਜ਼ੁੰਮੇ ਦੇ ਮਹੀਨੇ ਵਿਚ ਕਿਤੇ ਵੀ ਕੋਈ ਗੜਬੜ ਨਹੀਂ ਹੁੰਦੀ ਅਤੇ ਜਦੋਂ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਉਸ ਸਮੇਂ ਅੱਤਵਾਦੀਆਂ ਦੀਆਂ ਗਤੀਵਿਧੀਆਂ ਵਧ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਅਮਰਨਾਥ ਯਾਤਰਾ `ਤੇ ਜਾਣ ਵਾਲੇ ਸ਼ਰਧਾਲੂਆਂ `ਤੇ ਹਮਲੇ ਬੰਦ ਨਾ ਹੋਏ ਤਾਂ ਇੱਟ ਦਾ ਜਵਾਬ ਪੱਥਰ ਵਿਚ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਕਸ਼ਮੀਰੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।ਅਤੇ ਜਿੰਨੇ ਵੀ ਕਸ਼ਮੀਰੀ ਪੰਜਾਬ ਵਿਚ ਰਹਿ ਰਹੇ ਹਨ ਉਨ੍ਹਾਂ ਨੂੰ ਇੱਥੋਂ ਚੱਲਦਾ ਕੀਤਾ ਜਾਵੇਗਾ।ਸ਼ਰਮਾ ਨੇ ਕਿਹਾ ਕਿ ਜੋ ਹਿੰਦੂ ਸੰਗਠਨਾਂ ਵੱਲੋਂ 14 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਉਸ ਦਾ ਸਮਰਥਨ ਕੀਤਾ ਜਾਵੇਗਾ।ਪ੍ਰਧਾਨ ਅਰਜਨ ਕੁਮਾਰ ਤੇ ਰਾਜੂ ਸਹੋਤਾ ਨੇ ਕਿਹਾ ਕਿ ਕੇਂਦਰ ਸਰਕਾਰ ਫ਼ੌਜ ਨੂੰ ਅੱਤਵਾਦੀ ਖ਼ਲਾਫ਼ ਖੁੱਲ੍ਹ ਲੜਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

 

Most Popular

To Top