Sehwag leaves after his India coach interview - A One
Latest News

Sehwag leaves after his India coach interview

ਭਾਰਤੀ ਟੀਮ ਦੇ ਮੁੱਖ ਕੋਚ ਅਹੁਦੇ ਲਈ ਮੁੰਬਈ ਸਥਿਤ ਬੀ.ਸੀ.ਸੀ.ਆਈ. ਹੈੱਡਕੁਆਰਟਰ ਵਿੱਚ ਇੰਟਰਵਿਊ ਸ਼ੁਰੂ ਹੋ ਚੁੱਕੇ ਹਨ ਤੇ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਇੰਟਰਵਿਊ ਖਤਮ ਹੋ ਗਿਆ ਹੈ ਅਤੇ ਉਹ ਬਾਹਰ ਆ ਗਏ ਹਨ।ਇਸ ਮੀਟਿੰਗ ਵਿੱਚ ਕ੍ਰਿਕਟ ਐਡਵਾਇਜ਼ਰੀ ਕਾਉਂਸਿਲ (ਸੀ.ਏ.ਸੀ.) ਨਵੇਂ ਹੈੱਡ ਕੋਚ ਲਈ ਉਮੀਦਵਾਰਾਂ ਦਾ ਇੰਟਰਵਿਊ ਲੈ ਰਹੀ ਹੈ।ਜਿਸ ਵਿੱਚ ਸੀ.ਏ.ਸੀ. ਦੇ ਤਿੰਨਾਂ ਮੈਂਬਰਾਂ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਵੀ.ਵੀ.ਐਸ. ਲਕਸ਼ਮਣ ਨਵੇਂ ਕੋਚ ਲਈ ਇੰਟਰਵਿਊ ਲੈ ਰਹੇ ਹਨ।ਇਸ ਵਿਚਾਲੇ ਖਬਰ ਆ ਰਹੀ ਹੈ ਕਿ ਇੰਟਰਵਿਊ ਲਈ ਰਵੀ ਸ਼ਾਸਤਰੀ ਨਹੀਂ ਪਹੁੰਚ ਰਹੇ ਹਨ, ਉਹ ਸਕਾਈਪ ਦੇ ਜ਼ਰੀਏ ਆਪਣਾ ਇੰਟਰਵਿਊ ਦੇਣਗੇ।

Most Popular

To Top