SYL canal row: Punjab, Haryana police announce traffic divisions on national and state highways - A One
Latest News

SYL canal row: Punjab, Haryana police announce traffic divisions on national and state highways

ਐਸ.ਵਾਈ.ਐਲ. ਦੇ ਪਾਣੀ ਲਈ ਹਰਿਆਣਾ-ਪੰਜਾਬ ਬਾਰਡਰ ਉਤੇ ਫਤੇਹਾਬਾਦ ਦੇ ਪਿੰਡ ਬਾਹਮਣਵਾਲਾ ਅਤੇ ਅੰਬਾਲ-ਲੁਧਿਆਣਾ ਨੈਸ਼ਨਲ ਹਾਈਵੇ ਉਤੇ ਸ਼ੰਭੂ ਬਾਰਡਰ ਉਤੇ ਗੱਡੀਆਂ ਰੋਕਣ ਦੇ ਪ੍ਰੋਗਰਾਮ ਨੂੰ ਲੈ ਕੇ ਭਾਰੀ ਸੰਖਿਆ ਵਿਚ ਇਨੈਲੋ ਦੇ ਕਾਰਜਕਰਤਾ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਸੜਕ ਉਤੇ ਗੱਡੀਆਂ ਲਗਾ ਕੇ ਪੰਜਾਬ ਵਲੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ। ਇਸ ਦੇ ਨਾਲ ਹੀ ਕਾਰਜਕਰਤਾਵਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ।ਰਤੀਆ ਦੇ ਵਿਧਾਇਕ ਰਵਿੰਦਰ ਬਵਿਯਾਲਾ ਨੇ ਮੌਕੇ ਉਤੇ ਪਹੁੰਚ ਕੇ ਕਾਰਜਕਰਤਾਵਾਂ ਨਾਲ ਮੀਟਿੰਗ ਕੀਤੀ। ਮੁਹਿੰਮ ਨੂੰ ਲੈ ਕੇ ਇਨੈਲੋ ਦੇ ਕਿਸਾਨ ਸੰਘ  ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਸਾਥੀਆਂ ਦਾ ਹੌਸਲਾ ਵਧਾਇਆ।   ਨਿਸ਼ਾਨ ਸਿੰਘ ਨੇ ਕਿਹਾ ਕਿ ਇਨੈਲੋ ਵਲੋਂ ਐਸ.ਵਾਈ.ਐਲ. ਨੂੰ ਲੈ ਕੇ ਮੁਹਿੰਮ ਜਾਰੀ ਰਹੇਗੀ ਅਤੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰਸਤਾ ਰੋਕ ਕੇ ਰੱਖਿਆ ਜਾਵੇਗਾ। ਦੂਸਰੇ ਪਾਸੇ ਪੰਜਾਬ ਦੇ ਬਾਰਡਰ ਉਤੇ ਵੀ ਪੁਲਸ ਫੋਰਸ ਤੈਨਾਤ ਹੈ।ਹਰਿਆਣਾ ਪੰਜਾਬ ਪੁਲਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਕਰੀਬ 650 ਜਵਾਨ ਮੋਰਚੇ ਉਤੇ ਖੜ੍ਹੇ ਹਨ। ਇਨੈਲੋ ਵਲੋਂ ਨਾਕਾਬੰਦੀ ਦੇ ਕਾਰਨ ਪੁਲਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਰੂਟ ਤਿਆਰ ਕੀਤਾ ਗਿਆ ਹੈ।ਜਿਸਦੇ ਤਹਿਤ ਟ੍ਰੈਫਿਕ ਨੂੰ ਵੱਖ-ਵੱਖ ਸੜਕਾਂ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ।

 

Most Popular

To Top