By overtaking Sachin , Virat Kohli created World Record - A One
Sports

By overtaking Sachin , Virat Kohli created World Record

5 ਵਨਡੇ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ `ਚ ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ 3-1 ਨਾਲ ਸੀਰੀਜ਼ ਆਪਣੇ ਨਾਂ ਕਰ ਲਈ।ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ `ਚ 9 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ।ਜਿਸ ਦੇ ਜਵਾਬ `ਚ ਭਾਰਤ ਨੇ 37ਵੇਂ ਓਵਰ `ਚ ਹੀ ਦੋ ਵਿਕਟਾਂ ਗੁਆ ਕੇ 206 ਦੌੜਾਂ ਦਾ ਟੀਚਾ ਹਾਸਲ ਕੀਤਾ।ਇਸ ਮੈਚ `ਚ ਕਪਤਾਨ ਵਿਰਾਟ ਕੋਹਲੀ ਨੇ ਇਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਇਕ ਖਾਸ ਰਿਕਾਰਡ ਤੋੜ ਦਿੱਤਾ।ਸਚਿਨ ਨੂੰ ਪਛਾੜਿਆ।ਇਕ ਰੋਜ਼ਾ ਕ੍ਰਿਕਟ `ਚ  ਟੀਚੇ ਦਾ ਸਫਲ ਪਿੱਛਾ ਕਰਦੇ ਹੋਏ ਸਚਿਨ ਤੇਂਦੁਲਕਰ ਦੇ ਨਾਂ 232 ਪਾਰੀਆਂ `ਚ 17 ਸੈਂਕੜਿਆਂ ਦਾ ਰਿਕਾਰਡ ਸੀ, ਜਿਸ ਨੂੰ ਵਿਰਾਟ ਕੋਹਲੀ ਨੇ ਮਾਤਰ 102 ਪਾਰੀਆਂ `ਚ ਹੀਤੋੜ ਦਿੱਤਾ। ਇਕ ਰੋਜ਼ਾ ਕ੍ਰਿਕਟ `ਚ ਇਹ ਕੋਹਲੀ ਦਾ 28ਵਾਂ ਸੈਂਕੜਾ ਹੈ ਜਿਸ ਵਿਚੋਂ 18 ਉਨ੍ਹਾਂ ਟੀਚੇ ਦਾ ਪਿੱਛਾ ਕਰਦੇ ਹੋਏ ਜੜੇ ਹਨ। ਸਫਲ ਚੇਜ਼ `ਚ ਇਹ ਕੋਹਲੀ ਦਾ 18ਵਾਂ ਸੈਂਕੜਾ ਹੈ। ਜਦਕਿਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਨੇ 116 ਪਾਰੀਆਂ `ਚ 11 ਸੈਂਕੜੇ ਲਗਾਏ ਹਨ। ਸਾਫ ਹੈ ਕਿ ਸਚਿਨ-ਦਿਲਸ਼ਾਨ ਰਿਟਾਇਰ ਹੋ ਚੁੱਕੇ ਹਨ, ਕੋਹਲੀ ਦੇ ਕੋਲ ਆਪਣੇ ਇਸ ਰਿਕਾਰਡ ਨੂੰ ਸੁਧਾਰਨ ਦਾਕਾਫੀ ਮੌਕਾ ਹੈ।

Most Popular

To Top