Park built in Brisbane, Australia, in memory of Manmeet Alisher - A One
Australia

Park built in Brisbane, Australia, in memory of Manmeet Alisher

ਪਿੰਡ ਅਲੀਸ਼ੇਰ ਦੇ ਮਨਮੀਤ ਅਲੀਸ਼ੇਰ ਦੀ ਯਾਦ `ਚ ਆਸਟ੍ਰੇਲੀਆ ਦੇ ਬ੍ਰਿਸਬੇਨ `ਚ ਬਣਾਈ ਪਾਰਕ ਨੂੰ 28 ਅਕਤੂਬਰ ਨੂੰ ਖੋਲ੍ਹ ਦਿੱਤਾ ਜਾਵੇਗਾ।ਇਸ ਸਬੰਧੀ ਪੀ. ਆਰ. ਟੀ. ਸੀ. ਦੇ ਸਾਬਕਾ ਉਪਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ 28 ਅਕਤੂਬਰ 2016 ਨੂੰ ਉਨ੍ਹਾਂ ਦੇ ਮਿੱਤਰ ਮਨਮੀਤ ਅਲੀਸ਼ੇਰ ਨੂੰ ਆਸਟ੍ਰੇਲੀਆ `ਚ ਇਕ ਵਿਅਕਤੀ ਨੇ ਮਾਰ ਦਿੱਤਾ ਸੀ, ਜਿਸ ਦੀ ਬਰਸੀ `ਤੇਬ੍ਰਿਸਬੇਨ `ਚ ਮਨਮੀਤ ਪੈਰਾਡਾਈਜ਼ ਪਾਰਕ ਖੋਲ੍ਹਿਆ ਜਾਵੇਗਾ।ਇਸ ਪਾਰਕ `ਚ ਮਨਮੀਤ ਦੀ ਸਟੋਰੀ ਬੁੱਕ ਅਤੇ ਸਟੋਨ ਸਥਾਪਿਤ ਕੀਤਾ ਜਾਵੇਗਾ।ਇਹ ਕਾਰਜ ਬ੍ਰਿ੍ਰਸਬੇਨ ਸਿਟੀ ਕਾਊਂਸਲ ਵੱਲੋਂਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਮਨਮੀਤ ਦੇ ਕਾਤਲ ਨੂੰ ਹਰ ਕੀਮਤ `ਤੇ ਸਜ਼ਾ ਦਿਵਾਈ ਜਾਵੇਗੀ।ਇੱਥੇ ਦੱਸ ਦੇਈਏ ਕਿ ਬੀਤੇ ਸਾਲ ਮਨਮੀਤ ਅਲੀਸ਼ੇਰ `ਤੇ ਕੈਮੀਕਲ ਪਾ ਕੇ ਉਸ ਨੂੰ ਮੌਤ ਦੇਘਾਟ ਉਤਾਰ ਦਿੱਤਾ ਗਿਆ ਸੀ। ਮਨਮੀਤ ਦੀ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਦੇ ਦਿਲ ਵਲੂੰਧਰ ਕੇ ਰੱਖ ਦਿੱਤੇ ਸੀ।ਹਰ ਵਿਅਕਤੀ ਨੇ ਨਫਰਤ ਦਾ ਇਹ ਸੇਕ ਮਹਿਸੂਸ ਕੀਤਾ ਸੀ ਅਤੇ ਮਨਮੀਤ ਦੇਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ।

Most Popular

To Top