P.M Modi Embark On Historic Isreal Tour - A One
Country

P.M Modi Embark On Historic Isreal Tour

ਪ੍ਰਧਾਨ ਮੰਤਰੀ ਆਪਣੀ ਤਿੰਨ ਦਿਨੀਂ ਇਜ਼ਰਾਇਲ ਯਾਤਰਾ `ਤੇ ਮੰਗਲਵਾਰ ਨੂੰ ਇਜ਼ਰਾਇਲ ਪਹੁੰਚ ਰਹੇ ਹਨ।ਉਹ 4 ਤੋਂ 6 ਜੁਲਾਈ ਤੱਕ ਉਥੇ ਰਹਿਣਗੇ।ਮੋਦੀ ਇਜ਼ਰਾਇਲ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।ਉਨ੍ਹਾਂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਦੌਰੇ ਦਾ ਪੂਰਾ ਵੇਰਵਾ ਸ਼ੇਅਰ ਕੀਤਾ ਹੈ। ਉਹ ਇਜ਼ਰਾਈਲ ਦੇ ਪੀ.ਐਮ ਬੇਂਜਾਮਿਨ ਨੇਤਾਨਿਯਾਹੂ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਨੇ ਆਪਣੇ ਤਿੰਨ ਦਿਨੀਂ ਇਜ਼ਾਰਾਇਲੀ ਦੌਰੇ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਕਿਹਾ,“ਮੇਰਾ ਦੌਰਾ ਖਾਸ ਮੌਕੇ `ਤੇ ਆਇਆ ਹੈ ਜਦੋਂ ਭਾਰਤ ਅਤੇ ਇਜ਼ਰਾਇਲ ਦੇ ਦਰਮਿਆਨ ਸਬੰਧ ਸਥਾਪਤ ਹੋਣ ਦੇ 25 ਸਾਲ ਪੂਰੇ ਹੋਏ ਹਨ।`ਉਨ੍ਹਾਂ ਲਿਖਿਆ ਕਿ ਉਹ ਪੀ. ਐਮ. ਨੇਤਨਿਯਾਹੂ ਨਾਲ ਦੋਹਾਂ ਦੇਸ਼ਾਂ ਦੀ ਪਾਰਟਨਰਸ਼ਿਪ `ਤੇ ਗੱਲਬਾਤ ਕਰਨਗੇ। ਨਾਲ ਹੀ ਇਸ ਦਿਸ਼ਾ `ਚ ਵੀ ਚਰਚਾ ਹੋਵੇਗੀ ਕਿ ਆਪਸੀ ਸਹਿਯੋਗ ਨਾਲ ਕਿਵੇਂ ਅੱਤਵਾਦ ਨਾਲ ਲੜਿਆ ਜਾ ਸਕਦਾ ਹੈ।

 

Most Popular

To Top