LPG Becomes Costlier by Rs 32 as Tax Rate Increase - A One
Latest News

LPG Becomes Costlier by Rs 32 as Tax Rate Increase

ਜੁਲਾਈ ਤੋਂ ਐੱਲ. ਪੀ. ਜੀ. `ਤੇ 5 ਫੀਸਦੀ ਟੈਕਸ ਲੱਗੇਗਾ। ਇਸ ਤੋਂ ਪਹਿਲਾਂ ਕਈ ਸੂਬਿਆਂ `ਚ ਇਸ `ਤੇ ਟੈਕਸ ਨਹੀਂ ਦੇਣਾ ਹੁੰਦਾ ਸੀ। ਜੀ. ਐੱਸ. ਟੀ. ਲਾਗੂ ਕੀਤੇ ਜਾਣ ਦੇ ਬਾਅਦ ਹੁਣ ਉਨ੍ਹਾਂ ਸੂਬਿਆਂ `ਚ ਸਿਲੰਡਰ ਦੀ ਕੀਮਤ 12 ਤੋਂ 15 ਰੁਪਏ ਵਧੇਗੀ ਜਿੱਥੇ ਐੱਲ. ਪੀ. ਜੀ. `ਤੇ ਟੈਕਸ ਨਹੀਂ ਲੱਗਦਾ ਸੀ।ਨਵੀਂ ਟੈਕਸ ਪ੍ਰਣਾਲੀ ਤੋਂ ਪਹਿਲਾਂ ਕਈ ਸੂਬਿਆਂ `ਚ ਐੱਲ. ਪੀ. ਜੀ. `ਤੇ ਟੈਕਸ ਨਹੀਂ ਹੁੰਦਾ ਸੀ, ਜਦੋਂ ਕਿ ਕੁਝ ਸੂਬਿਆਂ `ਚ 2 ਤੋਂ 4 ਫੀਸਦੀ ਤਕ ਵੈਟ ਹੁੰਦਾ ਸੀ। ਉੱਥੇ ਹੀ ਪੰਜਾਬ `ਚ ਪਹਿਲਾਂ ਇਹ ਟੈਕਸ 4.40 ਫੀਸਦੀ ਸੀ, ਜੋ ਹੁਣ ਮਾਮੂਲੀ ਵਧ ਕੇ 5 ਫੀਸਦੀ ਹੋ ਗਿਆ ਹੈ।ਅਜਿਹੇ `ਚ ਐੱਲ. ਪੀ. ਜੀ. ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ `ਚ ਇਨ੍ਹਾਂ ਦੀਆਂ ਕੀਮਤਾਂ `ਤੇ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ।ਹਾਲਾਂਕਿ ਸਿਲੰਡਰ ਦੀ ਕੀਮਤ ਕਿੰਨੀ ਵਧੇਗੀ, ਇਹ ਸਰਕਾਰ ਵੱਲੋਂ ਰੱਖੇ ਬੇਸਿਕ ਮੁੱਲ `ਤੇ ਨਿਰਭਰ ਕਰਦਾ ਹੈ।ਜੇਕਰ ਸਰਕਾਰ ਇਸ ਬੇਸਿਕ ਰੇਟ ਨੂੰ ਵਧਾਉਂਦੀ ਹੈ ਤਾਂ 5 ਫੀਸਦੀ ਦੇ ਹਿਸਾਬ ਨਾਲ ਥੋੜ੍ਹਾ ਰੇਟ ਵਧੇਗਾ।

 

 

Click to comment

Leave a Reply

Your email address will not be published. Required fields are marked *

Most Popular

To Top