GST Impact On Punjab’s Textile Businessman - A One
Latest News

GST Impact On Punjab’s Textile Businessman

GST ਨੂੰ ਲੈ ਕੇ ਦੇਸ਼ਭਰ ਦੇ ਵਪਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਐ। ਪਟਿਆਲਾ ਦੇ ਦੁਕਾਨਦਾਰ ਮਾਲਿਕਾਂ ਅਤੇ ਵਪਾਰੀਆਂ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਬੀ ਜੀ ਪੀ ਨੂੰ ਇਸ ਲਈ ਵੋਟ ਨਹੀ ਦਿਤਾ ਕਿ ਉਹਨਾਂ ਨੁੰ ਤੰਗ ਪ੍ਰੇਸ਼ਾਨ ਕੀਤਾ ਜਾਵੇ।

ਇਸੇ ਤਰਾਂ ਪਟਿਆਲਾ ਵਿਚ ਕੈਮਿਸਟ ਅਸੋਸਿਏਸ਼ਨ ਪੰਜਾਬ ਵਲੋ ਇਕ ਮੀਟਿੰਗ ਕੀਤੀ ਗਈ। ਜਿਸ ਵਿਚ ਕੈਮਿਸਟਾਂ ਨੇ ਕਿਹਾ ਕਿ 1 ਤਰੀਕ ਤੋ ਜੀ ਐਸ ਟੀ ਲਾਗੂ ਹੋਣ ਜਾ ਰਿਹਾ ਐ ਤੇ ਉਹਨਾਂ ਦੀਆਂ ਦੁਕਾਨਾਂ ਵਿਚ ਲਖਾਂ ਕਰੋੜਾਂ ਰੁਪਏ ਦਾ ਸਟੋਕ ਪਿਆ ਐ।

ਜੀ ਐਸ ਟੀ ਲਾਗੂ ਹੋਣ ਤੇ ਉਹਨਾਂ ਨੂੰ 12 ਪਰਸੈਂਟ ਜੀ ਐਸ ਟੀ ਦੇਣਾ ਪਵੇਗਾ ਜਿਸ ਕਰਕੇ ਉਹਨਾਂ ਦਾ ਸਿਧਾ 6 ਪਰਸੈਂਟ ਦਾ ਨੁਕਸਾਨ ਹੋਵੇਗਾ।ਮੀਟਿੰਗ ਵਿਚ ਜੀ ਐਸ ਚਾਵਲਾ ਨੇ ਕਿਹਾ ਕਿ ਜੋ ਅਗੇ ਆਉਣ ਵਾਲਾ ਸਮਾਂ ਹੈ ਉਹ ਬੁਰਾ ਸਮਾਂ ਐ,,ਤੇ ਇਸੇ ਲਈ ਇਹ ਮੀਟਿੰਗ ਕੀਤੀ ਗਈ ਤਾ ਕਿ ਇਸ ਸਮਸਿਆ ਦਾ ਕੋਈ ਹਲ ਕਢਿਆ ਜਾ ਸਕੇ।

 

 

Click to comment

Leave a Reply

Your email address will not be published. Required fields are marked *

Most Popular

To Top