G.S.T : Drugs Become Cheeper Before 1st July - A One
Latest News

G.S.T : Drugs Become Cheeper Before 1st July

ਦਵਾ ਉਦਯੋਗ ਨੇ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਦਵਾਈਆਂ ਦੀਆਂ ਕੀਮਤਾਂ ਚੜ੍ਹਨ ਦਾ ਖਦਸ਼ਾ ਪ੍ਰਗਟ ਕੀਤਾ ਸੀ ਕਿਉਂਕਿ ਉਨ੍ਹਾਂ `ਤੇ 12 ਫੀਸਦੀ ਜੀ. ਐੱਸ. ਟੀ. ਲੱਗੇਗਾ ਪਰ ਦਵਾਈਆਂ ਮਹਿੰਗੀਆਂ ਨਾ ਹੋਣ ਇਸ ਨੂੰ ਲੈ ਕੇ ਰਾਸ਼ਟਰੀ ਦਵਾ ਮੁੱਲ ਨਿਰਧਾਰਣ ਅਥਾਰਟੀ (ਐੱਨ. ਪੀ. ਪੀ. ਏ.) ਹਰਕਤ `ਚ ਆ ਗਿਆ ਹੈ, ਤਾਂ ਕਿ ਕੀਮਤਾਂ `ਤੇ ਕਾਬੂ ਰੱਖਿਆ ਜਾ ਸਕੇ।

ਅਥਾਰਟੀ ਨੇ 2013 ਦੀ ਪਹਿਲੀ ਸੂਚੀ `ਚ ਸ਼ਾਮਲ 761 ਦਵਾਈਆਂ ਦੇ ਮੁੱਲ `ਚ ਤਬਦੀਲੀ ਕਰ ਦਿੱਤੀ ਹੈ ਅਤੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ। ਸੋਧ ਮੁੱਲ ਸੂਚੀ ਮੁਤਾਬਕ ਜ਼ਿਆਦਾਤਰ ਦਵਾਈਆਂ ਦੇ ਮੁੱਲ ਘੱਟ ਕਰ ਦਿੱਤੇ ਗਏ ਹਨ ਅਤੇ ਕੁਝ ਦਵਾਈਆਂ ਦੇ ਮੁੱਲ ਹੀ ਪਹਿਲੇ ਜਿੰਨੇ ਰਹੇ ਹਨ।ਇਨ੍ਹਾਂ ਸਾਰੀਆਂ ਦਵਾਈਆਂ `ਤੇ 12 ਫੀਸਦੀ ਟੈਕਸ ਲੱਗਣਾ ਹੈ।

ਇਸ ਨੋਟੀਫਿਕੇਸ਼ਨ ਦੇ ਬਾਅਦ ਐੱਚ. ਆਈ. ਵੀ. ਦੀ ਦਵਾਈ, ਰੇਬਿਜ਼ ਦੀ ਦਵਾ, ਦਿਲ ਦੀ ਧੜਕਨ ਨਿਯਮਤ ਕਰਨ ਵਾਲੀ ਦਵਾਈ, ਨਿਮੋਨੀਆ ਦੀ ਦਵਾ, ਕੈਂਸਰ ਦੀ ਦਵਾ, ਫੋਲਿਕ ਐਸਿਡ ਦੀਆਂ ਗੋਲੀਆਂ ਵਰਗੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ।ਚਮੜੀ ਰੋਗਾਂ ਦੀਆਂ ਕੁਝ ਦਵਾਈਆਂ ਵੀ ਸਸਤੀਆਂ ਹੋ ਜਾਣਗੀਆਂ। ਇਨ੍ਹਾਂ `ਚੋਂ ਕੁਝ ਦੇ ਮੁੱਲ `ਚ ਤਾਂ 400 ਰੁਪਏ ਤੋਂ ਵੀ ਜ਼ਿਆਦਾ ਦੀ ਕਟੌਤੀ ਕੀਤੀ ਗਈ ਹੈ।ਜਿਵੇਂ ਕਿ ਕੈਂਸਰ ਦੀ ਦਵਾ ਬੋਰਟੇਜਾਮਿਬ ਦੀ ਕੀਮਤ ਪਹਿਲਾਂ 11,636.60 ਰੁਪਏ ਸੀ, ਜੋ ਹੁਣ 11,160.08 ਰੁਪਏ ਕਰ ਦਿੱਤੀ ਗਈ ਹੈ।

ਗੰਭੀਰ ਰੋਗਾਂ ਦੀਆਂ ਦਵਾਈਆਂ ਤਾਂ ਸਸਤੀਆਂ ਹੋ ਗਈਆਂ ਹਨ।ਉੱਥੇ ਹੀ ਪੈਰਾਸਿਟਾਮੋਲ ਵਰਗੀਆਂ ਦਵਾਈਆਂ ਦੇ ਮੁੱਲ ਵੀ ਘਟਾਏ ਗਏ ਹਨ। ਕੀਮਤਾਂ `ਚ ਕਮੀ ਦਾ ਸਿੱਧਾ ਮਤਲਬ ਇਹ ਹੈ ਕਿ ਜੀ. ਐੱਸ. ਟੀ. ਲਾਗੂ ਹੋਣ `ਤੇ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ `ਚ ਮਾਮੂਲੀ ਵਾਧਾ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top