Before G.S.T Implementization Heavy Discount On Gold & Diamond - A One
Latest News

Before G.S.T Implementization Heavy Discount On Gold & Diamond

ਵਸਤੂ ਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਲਾਗੂ ਹੋਣ `ਚ ਸਿਰਫ ਕੁਝ ਹੀ ਦਿਨ ਬਚੇ ਹਨ ਅਤੇ ਅਜਿਹੇ `ਚ ਜੌਹਰੀਆਂ ਨੇ ਹੀਰੇ ਜੜੇ ਗਹਿਣਿਆਂ ਦੀ ਬਣਾਈ (ਮੇਕਿੰਗ) ਦੇ ਚਾਰਜ `ਤੇ 100 ਫੀਸਦੀ ਤਕ ਦੀ ਛੋਟ ਦੇ ਕੇ ਪੁਰਾਣਾ ਸਟਾਕ ਕੱਢਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।

1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ ਨਾਲ ਗਹਿਣੇ ਤਿੰਨ ਫੀਸਦੀ ਤਕ ਮਹਿੰਗੇ ਹੋ ਜਾਣਗੇ।ਉੱਥੇ ਹੀ ਸੋਨੇ ਦੇ ਮੇਕਿੰਗ ਚਾਰਜ `ਤੇ ਵੀ 50 ਫੀਸਦੀ ਤਕ ਦੀ ਛੋਟ ਦਿੱਤੀ ਜਾ ਰਹੀ ਹੈ।

ਪੂਰੇ ਭਾਰਤ `ਚ ਗਹਿਣਾ ਕਾਰੋਬਾਰੀਆਂ ਦੀ ਅਗਵਾਈ ਕਰਨ ਵਾਲੀ ਸੰਸਥਾ ਸਰਬ ਭਾਰਤੀ ਰਤਨ ਅਤੇ ਗਹਿਣਾ ਵਪਾਰ ਸੰਘ (ਜੀ.ਜੇ.ਐੱਫ.) ਦੇ ਮੁਖੀ ਨਿਤਿਨ ਖੰਡੇਵਾਲ ਨੇ ਕਿਹਾ, “ਹੁਣ ਜੌਹਰੀਆਂ ਨੂੰ ਗਾਹਕਾਂ ਤੋਂ ਵਸੂਲੇ ਜਾਣ ਵਾਲੇ ਜੀ.ਐੱਸ.ਟੀ. ਦਾ ਬਹੀਖਾਤਾ ਬਣਾਉਣ ਦੀ ਜ਼ਰੂਰਤ ਹੋਵੇਗੀ ।

ਇਸ ਦਾ ਮਤਲਬ ਹੈ ਕਿ ਗਾਹਕ ਨੂੰ ਜੀ. ਐੱਸ. ਟੀ. ਦਾ ਸਿਰਫ ਤਿੰਨ ਫੀਸਦੀ ਅਦਾ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਜੌਹਰੀ ਨੂੰ ਇਹ ਸਰਕਾਰ ਨੂੰ ਦੇਣਾ ਹੋਵੇਗਾ। ਇਸ ਲਈ ਜੀ. ਐੱਸ. ਟੀ. ਤੋਂ ਬਾਅਦ ਗਹਿਣੇ ਤਿੰਨ ਫੀਸਦੀ ਤਕ ਮਹਿੰਗੇ ਹੋ ਜਾਣਗੇ।

 

Click to comment

Leave a Reply

Your email address will not be published. Required fields are marked *

Most Popular

To Top