Weather Forcast Alert; Heavy Rain In North India In Next 48 Hours - A One
punjabi

Weather Forcast Alert; Heavy Rain In North India In Next 48 Hours

ਮਾਨਸੂਨ ਤੋਂ ਪਹਿਲਾਂ ਹੀ ਹਿਮਾਚਲ ਪ੍ਰਦੇਸ਼ `ਚ ਖੂਬ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ `ਚ ਲੋਕਾਂ ਨੂੰ ਧਿਆਨ ਨਾਲ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਸੂਬੇ `ਚ ਭਾਰੀ ਬਾਰਸ਼ ਤਬਾਹੀ ਮਚਾ ਸਕਦੀ ਹੈ।ਊਨਾ ਅਤੇ ਇਸ ਦੇ ਨੇੜੇ-ਤੇੜੇ ਦੇ ਖੇਤਰਾਂ `ਚ ਦੁਪਹਿਰ ਬਾਅਦ ਕਿਤੇ ਹਲਕੀ ਬਾਰਸ਼ ਤਾਂ ਕਿਤੇ ਬੂੰਦਾਬਾਂਦੀ ਦਰਜ ਕੀਤੀ ਗਈ। ਜ਼ਿਲਾ ਕਾਂਗੜਾ `ਚ ਸੋਮਵਾਰ ਬੀਤੀ ਸ਼ਾਮ ਭਾਰੀ ਬਾਰਸ਼ ਨਾਲ ਸਾਧਾਰਨ ਜਨ-ਜੀਵਨ `ਤੇ ਅਸਰ ਪਿਆ ਹੈ।

ਕੁੱਲੂ, ਸ਼ਿਮਲਾ, ਮੰਡੀ, ਪਾਂਵਟੀ ਸਾਹਿਬ, ਜ਼ਿਲਾ ਕਾਂਗੜਾ ਅਤੇ ਸਿਰਮੌਰ ਦੇ ਕੁਝ ਖੇਤਰਾਂ `ਚ ਬੀਤੀ ਰਾਤ ਬਾਰਸ਼ ਹੋਈ।ਬੀਤੇ 24 ਘੰਟਿਆਂ `ਚ ਜੋਗਿੰਦਰਨਗਰ `ਚ ਸਭ ਤੋਂ ਵਧ 84 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

ਇਸ ਤਰ੍ਹਾਂ ਮੰਡੀ `ਚ 74, ਨਾਹਨ, 50, ਧਰਮਸ਼ਾਲਾ 49, ਪਾਂਵਟਾ ਸਾਹਿਬ 43, ਪਾਲਮਪੁਲ 25, ਗੰਗਲ 18, ਪੰਡੋਹ 5 ਅਤੇ ਸ਼ਿਮਲਾ 3 ਮਿਲੀਮੀਟਰ ਬਾਰਸ਼ ਦਰਜ ਹੋਈ। ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਸੂਬੇ ਦੇ ਉੱਚੇ ਅਤੇ ਦੂਰ ਦੇ ਖੇਤਰਾਂ `ਚ 27 ਅਤੇ 28 ਜੂਨ ਨੂੰ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਸੂਬੇ ਦੇ ਉੱਚੇ ਅਤੇ ਦੂਰ ਦੇ ਖੇਤਰਾਂ `ਚ 27 ਅਤੇ 28 ਜੂਨ ਨੂੰ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।ਉੱਥੇ ਦੂਜੇ ਪਾਸੇ ਕਈ ਖੇਤਰਾਂ `ਚ ਬਾਰਸ਼ ਨਾਲ ਜ਼ਮੀਨ ਖਿਸਕਣ ਦੀ ਵੀ ਸੂਚਨਾ ਹੈ।

Click to comment

Leave a Reply

Your email address will not be published. Required fields are marked *

Most Popular

To Top