Soon Shilp Shetty’s Husband Raj Kundra To Produce Punjabi Film - A One
Entertainment

Soon Shilp Shetty’s Husband Raj Kundra To Produce Punjabi Film

ਪੰਜਾਬੀ ਸਿਨੇਮਾ ਲਈ ਇਕ ਵੱਡੀ ਖਬਰ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਪੰਜਾਬੀ ਇੰਡਸਟਰੀ ਵੱਲ ਝੁੱਕ ਰਹੀ ਹੈ।ਸ਼ਿਲਪਾ ਸ਼ੈਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪ੍ਰੋਡਿਊਸਰ ਦੇ ਤੌਰ ਤੇ ਪੰਜਾਬੀ ਸਿਨੇਮਾਂ `ਚ ਆਪਣੀ ਸ਼ੁਰੂਆਤ ਕਰ ਰਹੇ ਹਨ ।

ਪੰਜਾਬੀ ਸਿਨੇਮਾ ਦੀ ਇਹ ਤਰੱਕੀ ਹੀ ਹੈ ਕਿ ਬਾਲੀਵੁੱਡ ਦੇ ਨਾਮੀ ਚਿਹਰੇ ਹੁਣ ਪੰਜਾਬੀ ਇੰਡਸਟਰੀ ਵੱਲ ਮੁੜ ਰਹੇ ਹਨ।ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦੇ ਪੰਜਾਬੀ ਫਿਲਮ ਬਣਾਉਣ ਦੇ ਐਲਾਨ ਨੇ ਸਭ ਨੂੰ ਹੈਰਾਨ ਕੀਤਾ ਹੈ ।

ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਪਹਿਲੀ ਪੰਜਾਬੀ ਫਿਲਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ ਦਾ ਨਾਂ ਹੈ `ਨਾਨਕ`।ਇਸ ਫਿਲਮ `ਚ ਮੁੱਖ ਰੂਪ `ਚ ਜੱਸੀ ਗਿੱਲ ਨੂੰ ਲਿਆ ਗਿਆ ਹੈ।

ਜੱਸੀ ਗਿੱਲ ਤੋਂ ਇਲਾਵਾ ਇਸ ਫਿਲਮ `ਚ ਜਪਜੀ ਖਹਿਰਾ, ਦਿਲਜੋਤ, ਅਨਿਤਾ ਦੇਵਗਨ, ਸਰਦਾਰ ਸੋਹੀ ਅਤੇ ਅਗਮਵੀਰ ਸਿੰਘ ਸ਼ਾਮਲ ਹਨ। ਇਹ ਫਿਲਮ ਦੀ ਕਹਾਣੀ ਪਿਉ-ਪੁੱਤ ਦੀ ਕਹਾਣੀ `ਤੇ ਅਧਾਰਿਤ ਹੈ।ਇਸ ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਹੋਣਗੇ, ਜੋ ਇਸ ਤੋਂ ਪਹਿਲਾ ਪੰਜਾਬੀ ਫਿਲਮ `ਵਾਪਸੀ` ਨੂੰ ਡਾਇਰੈਕਟ ਕਰ ਚੁੱਕੇ ਹਨ।

 

Click to comment

Leave a Reply

Your email address will not be published. Required fields are marked *

Most Popular

To Top