PGI Orders: Removal of Two Workers For Theft in Operation Theater - A One
Latest News

PGI Orders: Removal of Two Workers For Theft in Operation Theater

ਪੀ.ਜੀ.ਆਈ ਵਿਚ ਸਰਜਰੀ ਲਈ ਆਉਣ ਵਾਲੇ ਮਰੀਜ਼ਾਂ ਦਾ ਸਾਮਾਨ ਆਪ੍ਰੇਸ਼ਨ ਥੀਏਟਰ ਵਿਚੋਂ ਚੋਰੀ ਹੋ ਰਿਹਾ ਹੈ।ਮੇਨ ਆਪ੍ਰੇਸ਼ਨ ਥੀਏਟਰ ਵਿਚ ਕਾਂਟਰੈਕਟ `ਤੇ ਕੰਮ ਕਰਨ ਵਾਲੇ 2 ਕਰਮਚਾਰੀਆਂ ਨੂੰ ਸਰਜਰੀ ਦੇ ਸਾਮਾਨ ਸਮੇਤ ਰੰਗੇ ਹੱਥੀਂ ਫੜਿਆ ਗਿਆ ਹੈ ।

ਦੋਵੇਂ ਵਰਕਰ ਲੰਮੇ ਸਮੇਂ ਤੋਂ ਆਪ੍ਰੇਸ਼ਨ ਵਿਚ ਵਰਤੇ ਜਾਣ ਵਾਲੇ ਸਾਮਾਨ ਦੀ ਚੋਰੀ ਕਰਦੇ ਸਨ ਅਤੇ ਉਸਨੂੰ ਬਾਜ਼ਾਰ ਵਿਚ ਵੇਚ ਕੇ ਪੈਸਾ ਕਮਾ ਰਹੇ ਸਨ । ਇਕ ਸਾਲ ਵਿਚ ਇਥੋਂ ਦੇ ਆਪ੍ਰੇਸ਼ਨ ਥੀਏਟਰਾਂ ਵਿਚ ਡੇਢ ਲੱਖ ਆਪ੍ਰੇਸ਼ਨ ਹੁੰਦੇ ਹਨ, ਜਿਨ੍ਹਾਂ ਵਿਚੋਂ 34 ਹਜ਼ਾਰ ਮੇਜਰ ਸਰਜਰੀਆਂ ਹੁੰਦੀਆਂ ਹਨ ।

ਸੂਤਰਾਂ ਦੀ ਮੰਨੀਏ ਤਾਂ ਇਕ ਅੰਦਾਜ਼ੇ ਮੁਤਾਬਿਕ ਲੰਮੇ ਸਮੇਂ ਤੋਂ ਇਥੋਂ ਲੱਖਾਂ ਦਾ ਸਰਜੀਕਲ ਸਾਮਾਨ ਚੋਰੀ ਹੋਣ ਦਾ ਖਦਸ਼ਾ ਹੈ।ਫੜੇ ਗਏ ਕਰਮਚਾਰੀਆਂ ਵਿਚੋਂ ਇਕ ਹਾਸਪੀਟਲ ਅਟੈਂਡੈਂਟ,ਜਦਕਿ ਦੂਸਰਾ ਸੈਨੀਟੇਸ਼ਨ ਦਾ ਕੰਮ ਵੇਖ ਰਿਹਾ ਸੀ ।

ਪੀ.ਜੀ.ਆਈ. ਦੀ ਸਕਿਓਰਿਟੀ ਵਿੰਗ ਨੇ ਕਰਮਚਾਰੀ ਮੋਨੂੰ ਅਤੇ ਰਵੀ ਕਾਂਤ ਵਲੋਂ ਓ.ਟੀ. ਵਿਚੋਂ ਸਾਮਾਨ ਚੋਰੀ ਕਰਨ ਦਾ ਮਾਮਲਾ ਪੀ.ਜੀ.ਆਈ. ਪੁਲਸ ਚੌਕੀ ਨੂੰ ਸੌਂਪ ਦਿੱਤਾ ਹੈ।ਸਿਰਫ ਇਹੀ ਨਹੀਂ, ਪੀ.ਜੀ.ਆਈ. ਮੈਨੇਜਮੈਂਟ ਨੇ ਦੋਵਾਂ ਕਰਮਚਾਰੀਆਂ ਨੂੰ ਕਾਂਟਰੈਕਟ ਦੇਣ ਵਾਲੀ ਲਾਇੰਸ ਕੰਪਨੀ ਦੇ ਕਾਂਟਰੈਕਟਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਦੋਵਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਵੇ ਅਤੇ ਭਵਿੱਖ ਵਿਚ ਕਾਂਟਰੈਕਟ ਕਰਮਚਾਰੀਆਂ ਦੀ ਨਿਯੁਕਤੀ ਦੌਰਾਨ ਉਨ੍ਹਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾਵੇ।

Click to comment

Leave a Reply

Your email address will not be published. Required fields are marked *

Most Popular

To Top