Punjabi Writer Ajmer Aulakh Passes Away At 75 - A One
punjabi

Punjabi Writer Ajmer Aulakh Passes Away At 75

ਦੱਬੇ ਕੁਚਲੇ ਲੋਕਾਂ, ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦੇ ਹਿਤੇਸ਼ੀ, ਪੰਜਾਬੀ ਸਾਹਿਤ `ਚ ਯੁੱਗ ਦੇ ਬਾਬਾ ਬੋਹੜ, ਸਾਹਿਤਕਾਰ ਤੇ ਨਾਟਕਕਾਰ ਪ੍ਰੋ. ਅਜਮੇਰ ਔਲਖ ਪੰਜ ਤੱਤਾ `ਚ ਵਿਲੀਨ ਹੋ ਗਏ।ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਮਾਨਸਾ ਦੇ ਰਾਮ ਬਾਗ `ਚ ਕੀਤਾ ਗਿਆ। ਪ੍ਰੋਫੈਸਰ ਔਲਖ ਦੀ ਇੱਛਾ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੰਧਾ ਦਿੰਦੇ ਹੋਏ ਸਸਕਾਰ ਦੀਆਂ ਸਾਰੀਆਂ ਰਸਮਾਂ ਉਨ੍ਹਾਂ ਦੀ ਧੀ ਨੇ ਹੀ ਪੂਰੀਆਂ ਕੀਤੀਆਂ। ਹਜ਼ਾਰਾਂ ਦੀ ਗਿਣਤੀ `ਚ ਆਏ ਸਾਹਿਤਕਾਰ, ਸਿਆਸੀ ਆਗੂ, ਪੰਜਾਬੀ ਫਿਲਮ ਜਗਤ ਤੇ ਹੋਰ ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।ਜ਼ਿਕਰਯੋਗ ਹੈ ਕਿ ਪ੍ਰੋ. ਔਲਖ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਸੀ।

Click to comment

Leave a Reply

Your email address will not be published. Required fields are marked *

To Top