According To The Metrological Department People of the Summer Can Get Relief On the Coming Days - A One
Latest News

According To The Metrological Department People of the Summer Can Get Relief On the Coming Days

ਇਸ ਹਫਤੇ ਵੀ ਸ਼ੁਰੂਆਤ ਤੋਂ ਹੀ ਲਗਾਤਾਰ ਵਧੇ ਹੋਏ ਤਾਪਮਾਨ `ਤੇ ਸਵੇਰ ਤੋਂ ਸ਼ੁਰੂ ਹੋਏ ਹਲਕੇ ਮੀਂਹ ਨੇ ਰੋਕ ਲਾਈ ਹੈ ਤੇ ਵੱਧ ਤੋਂ ਵੱਧ ਤਾਪਮਾਨ ਵਿਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂਕਿ ਘੱਟੋ-ਘੱਟ ਤਾਪਮਾਨ ਵਿਚ ਕੋਈ ਖਾਸ ਫਰਕ ਨਹੀਂ ਪਿਆ।ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਤੇ ਮੀਂਹ 0.03 ਐੱਮ. ਐੱਮ. ਰਿਕਾਰਡ ਕੀਤਾ ਗਿਆ।ਦਿਨ ਵੇਲੇ ਸੂਰਜ ਦੀ ਗਰਮੀ ਕਾਇਮ ਰਹੀ।17 ਜੂਨ ਤੱਕ ਇਸੇ ਤਰ੍ਹਾਂ ਤੇਜ਼ ਤੇ ਧੂੜ ਭਰੀ ਹਨੇਰੀ ਚੱਲਣ, ਆਸਮਾਨ ਵਿਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੇ ਆਸਾਰ ਹਨ।ਤਾਪਮਾਨ ਵਿਚ ਵੀ 1 ਤੋਂ 2 ਡਿਗਰੀ ਸੈਲਸੀਅਸ ਗਿਰਾਵਟ ਆਉਣ ਦੀ ਸੰਭਾਵਨਾ ਹੈ।18 ਤੋਂ 19 ਜੂਨ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣਗੇ। ਤੇਜ਼ ਹਨੇਰੀ ਆਉਣ ਦਾ ਵੀ ਅਨੁਮਾਨ ਹੈ।ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਝੋਨੇ ਦੀ ਬਿਜਾਈ ਲਈ ਲਾਭਕਾਰੀ ਹੈ।

Click to comment

Leave a Reply

Your email address will not be published. Required fields are marked *

To Top