Shiromani Akali Dal Condemns CM Amarinder Singh, Speaker Rana KP Singh for paying Tributes to KPS Gill - A One
Latest News

Shiromani Akali Dal Condemns CM Amarinder Singh, Speaker Rana KP Singh for paying Tributes to KPS Gill

ਪੰਜਾਬ ਵਿਧਾਨ ਸਭਾ `ਚ ਦੂਜੇ ਦਿਨ ਦੀ ਕਾਰਵਾਈ ਵੀ ਹੰਗਾਮੇ ਦੀ ਭੇਂਟ ਚੜ੍ਹ ਗਈ, ਜਿਸ ਤੋਂ ਬਾਅਦ ਅਕਾਲੀ ਦਲ ਨੇ ਵਾਕਆਊਟ ਕੀਤਾ ਇਸ ਦੌਰਾਨ ਅਕਾਲੀ ਆਗੂ ਅਜੀਤ ਸਿੰਘ ਕੋਹਾੜ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਢਸਾ ਨੇ ਕਾਂਗਰਸ ਨੇਤਾ ਨਵਜੋਤ ਸਿੱਧੂ `ਤੇ ਮਾਂ-ਭੈਣ ਦੀਆਂ ਗਾਲਾਂ ਕੱਢਣ ਦਾ ਦੋਸ਼ ਲਗਾਇਆ।ਇਸ ਨਾਲ ਸਦਨ `ਚ ਭਾਰੀ ਹੰਗਾਮਾ ਹੋ ਗਿਆ ਤੇ ਇਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ।ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਸਿਫਰ ਕਾਲ `ਚ ਵੀ ਹੰਗਾਮਾ ਹੋ ਗਿਆ ਤੇ ਕਾਰਵਾਈ ਫਿਰ 30 ਮਿੰਟ ਲਈ ਮੁਲਤਵੀ ਕਰਨੀ ਪਈਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਦੇ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।ਸ਼ਿਅਦ ਦੇ ਵਿਧਾਇਕ ਆਪਣੀ ਸੀਟ ਤੋਂ ਖੜੇ ਹੋ ਗਏ ਤੇ ਕਿਸਾਨਾਂ ਦੇ ਮੁੱਦੇ `ਤੇ ਚਰਚਾ ਦੀ ਮੰਗ ਕੀਤੀ। ਸ਼ਿਅਦ ਦੇ ਵਿਧਾਇਕ ਕਿਸਾਨਾਂ ਦੇ ਮੁੱਦੇ `ਤੇ ਕੰਮ ਰੋਕੋ ਮਤਾ ਲਿਆਉਣਾ ਚਾਹੁੰਦੇ ਸਨ।ਇਸ `ਤੇ ਅਕਾਲੀ ਵਿਧਾਇਕ ਸਦਨ `ਚ ਨਾਅਰੇਬਾਜੀ ਕਰਨ ਲੱਗੇ।ਇਸ ਦੇ ਜਵਾਬ `ਚ ਕਾਂਗਰਸ ਦੇ ਵਿਧਾਇਕਾਂ ਨੇ ਵੀ ਅਕਾਲੀ ਦਲ ਦੇ ਵਿਰੁੱਧ ਨਾਅਰੇਬਾਜੀ ਕੀਤੀ।ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਅਕਾਲੀ ਦਲ `ਤੇ ਹਮਲੇ ਕੀਤੇ ਤੇ ਅਕਾਲੀਆਂ ਵਲੋਂ ਹੰਗਾਮਾ ਕਰਨ `ਤੇ ਤਿੱਖਾ ਵਾਰ ਕੀਤਾ ਸਿੱਧੂ ਨੇ ਕਿਹਾ, ਅਕਾਲੀਆਂ ਦਾ ਹੰਗਾਮਾ ਚੋਰੀ ਤੇ ਉਪਰੋਂ ਸੀਨਾਜ਼ੋਰੀ ਵਰਗਾ ਹੈ।ਮੁੜ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਸ. ਸੀ. ਪੋਸਟ ਸਕਾਲਰਸ਼ਿਪ ਦੇ ਫੰਡ ਨੂੰ ਅਕਾਲੀ ਸਰਕਾਰ ਦੇ ਦੌਰਾਨ ਡਾਇਵਰਟ ਕਰਨ ਦੀ ਜਾਂਚ ਹੋਵੇਗੀ। ਮੁੱਖ ਮੰਤਰੀ ਨੇ ਇਸ ਦੀ ਘੋਸ਼ਣਾ ਕੀਤੀ।ਅਹਿਮ ਗੱਲ ਇਹ ਹੈ ਕਿ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਦਨ `ਚ ਕਿਹਾ ਕਿ ਕੋਈ ਵੀ ਫੰਡ ਡਾਇਵਰਟ ਨਹੀਂ ਕੀਤੇ ਗਏ।ਉਥੇ ਹੀ ਆਮ ਆਦਮੀ ਪਾਰਟੀ ਵੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਵਿਰੋਧ ਕਰਦੀ ਹੋਈ ਸਦਨ `ਚੋਂ ਵਾਕਆਊਟ ਕਰ ਗਈ ਤੇ `ਆਪ` ਦੇ ਵਿਧਾਇਕ ਸੁਖਪਾਲ ਖਹਿਰਾ ਰੇਤ ਮਾਫਿਆ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਸਦਨ `ਚੋਂ ਬਾਹਰ ਆ ਗਏ ਉਥੇ ਹੀ ਫੂਲਕਾ ਨੇ ਪ੍ਰੈਸ ਗੈਲਰੀ `ਚ `ਆਪ` ਦੀ ਮੌਕ ਅਸੈਂਬਲੀ ਚਲਾਈ, ਜਿਸ ਦੇ ਸਪੀਕਰ ਬਲਵਿੰਦਰ ਭੈਂਸ ਬਣਾਇਆ ਗਿਆ।ਇਸੇ ਤਰ੍ਹਾਂ ਹਲਕਾ ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਵਿਧਾਨ ਸਭਾ `ਚ ਮੋਟਰ ਸਾਈਕਲ ਲੈ ਕੇ ਵੜਨ ਦੀ ਕੋਸ਼ਿਸ਼ ਕੀਤੀ।

Click to comment

Leave a Reply

Your email address will not be published. Required fields are marked *

To Top