Salman Khan Bats For Peace With Pakistan, Says Warmongers Should be Sent to Border - A One
Entertainment

Salman Khan Bats For Peace With Pakistan, Says Warmongers Should be Sent to Border

ਭਾਰਤ-ਪਾਕਿਸਤਾਨ `ਚ ਤਣਾਅ ਵਿਚਾਲੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਵੱਡਾ ਬਿਆਨ ਦਿੱਤਾ ਹੈ।ਵਾਇਰਲ ਬਾਲੀਵੁੱਡ ਨਾਂ ਦੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ `ਚ ਸਲਮਾਨ ਖਾਨ ਨੇ ਕਿਹਾ ਹੈ ਕਿ ਜਿਹੜਾ ਜੰਗ ਦਾ ਹੁਕਮ ਦਿੰਦੇ ਹਨ, ਉਨ੍ਹਾਂ ਦੇ ਹੱਥ `ਚ ਬੰਦੂਕ ਫੜਾ ਦੇਣੀ ਚਾਹੀਦੀ ਹੈ। ਮੁੰਬਈ `ਚ ਆਯੋਜਿਤ ਫਿਲਮ `ਟਿਊਬਲਾਈਟ` ਦੀ ਪ੍ਰਮੋਸ਼ਨ ਦੌਰਾਨ ਅੱਜ ਸਲਮਾਨ ਖਾਨ ਨੇ ਇਕ ਸਵਾਲ `ਤੇ ਕਿਹਾ, `ਜੋ ਜੰਗ ਦਾ ਹੁਕਮ ਦਿੰਦੇ ਹਨ, ਉਨ੍ਹਾਂ ਦੇ ਹੱਥ `ਚ ਬੰਦੂਕ ਫੜਾ ਦੇਣੀ ਚਾਹੀਦੀ ਹੈ।ਅਜਿਹਾ ਕਰਨਗੇ ਤਾਂ ਉਨ੍ਹਾਂ ਦੇ ਹੱਥ, ਪੈਰ ਕੰਬਣ ਲੱਗਣਗੇ ਤੇ ਜੰਗ ਦੀ ਜਗ੍ਹਾ ਗੱਲਬਾਤ ਸ਼ੁਰੂ ਹੋ ਜਾਵੇਗੀ।`ਸਲਮਾਨ ਖਾਨ ਨੇ ਅੱਗੇ ਕਿਹਾ, `ਜਦੋਂ ਵੀ ਜੰਗ ਹੁੰਦੀ ਹੈ ਤਾਂ ਦੋਵੇਂ ਪਾਸੇ ਲੋਕ ਮਰਦੇ ਹਨ।ਜਵਾਨਾਂ ਦੇ ਮਾਤਾ-ਪਿਤਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਬਿਨਾਂ ਪੂਰੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ।` ਸਲਮਾਨ ਖਾਨ ਦੇ ਇਸ ਬਿਆਨ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ `ਟਿਊਬਲਾਈਟ` ਦੇ ਪ੍ਰਚਾਰ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top